World Breaking: ਭੂਚਾਲ ਕਾਰਨ ਤਬਾਹੀ; 200 ਲੋਕਾਂ ਦੀ ਮੌਤ
ਵੈਨੇਜ਼ੁਏਲਾ ‘ਚ ਭਿਆਨਕ ਭੂਚਾਲ ਦਾ ਕਹਿਰ: 200 ਮੌਤਾਂ, 250 ਤੋਂ ਵੱਧ ਲੋਕ ਮਲਬੇ ਹੇਠ ਦੱਬੇ
ਵੈਨੇਜ਼ੁਏਲਾ, 26 ਜੂਨ 2026
ਕੁਦਰਤੀ ਕਹਿਰ ਨੇ ਵੈਨੇਜ਼ੁਏਲਾ ਵਿੱਚ ਇੱਕ ਅਜਿਹੀ ਤਬਾਹੀ ਮਚਾਈ ਹੈ ਜੋ ਸਦੀਆਂ ਤੱਕ ਯਾਦ ਰਹੇਗੀ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇੱਕ ਸਦੀ ਤੋਂ ਵੀ ਵੱਧ ਸਮੇਂ ਵਿੱਚ ਆਏ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਨਾਲ ਕਰੀਬ 200 ਲੋਕ ਮਾਰੇ ਗਏ ਹਨ।
ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਦੋ ਲਗਾਤਾਰ ਝਟਕਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਭਿਆਨਕ ਤ੍ਰਾਸਦੀ ਵਿੱਚ ਹੁਣ ਤੱਕ 200 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ 250 ਤੋਂ ਵੱਧ ਲੋਕ ਅਜੇ ਵੀ ਇਮਾਰਤਾਂ ਦੇ ਮਲਬੇ ਹੇਠ ਦੱਬੇ ਹੋਏ ਹਨ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ।



