CM ਮਾਨ ਦਾ ਇਤਿਹਾਸਕ ਐਲਾਨ: ਕਾਦੀਆਂ ਨੂੰ ਬਣਾਇਆ ਸਬ-ਡਿਵੀਜ਼ਨ; ਹੁਣ ‘ਇੱਕੋ ਛੱਤ ਥੱਲੇ’ ਬੈਠਣਗੇ ਸਾਰੇ ਅਫ਼ਸਰ!

Top Trending News ਪੰਜਾਬ

 

CM ਮਾਨ ਦਾ ਇਤਿਹਾਸਕ ਐਲਾਨ: ਕਾਦੀਆਂ ਨੂੰ ਬਣਾਇਆ ਸਬ-ਡਿਵੀਜ਼ਨ; ਹੁਣ ‘ਇੱਕੋ ਛੱਤ ਥੱਲੇ’ ਬੈਠਣਗੇ ਸਾਰੇ ਅਫ਼ਸਰ!

ਕਾਦੀਆਂ/ਗੁਰਦਾਸਪੁਰ , 28 ਜੂਨ 2026:

ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਹਲਕਾ ਕਾਦੀਆਂ ਦੇ ਨਿਵਾਸੀਆਂ ਲਈ ਅੱਜ ਦਾ ਦਿਨ ਵੱਡੀ ਖ਼ੁਸ਼ੀ ਲੈ ਕੇ ਆਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਾਕੇ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਲਈ ਕਾਦੀਆਂ ਨੂੰ ਅਧਿਕਾਰਤ ਤੌਰ ‘ਤੇ ਸਬ-ਡਿਵੀਜ਼ਨ (ਉਪ-ਮੰਡਲ) ਬਣਾਉਣ ਦਾ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਇਲਾਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਾਦੀਆਂ ਹਲਕੇ ਦੀ ਕਮਾਨ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਅਤੇ ਨਿਸ਼ਠਾਵਾਨ ਆਗੂ ਗੁਰਇਕਬਾਲ ਸਿੰਘ ਮਾਹਲ ਦੇ ਹੱਥਾਂ ਵਿੱਚ ਸੌਂਪੀ ਹੈ ਅਤੇ ਉਨ੍ਹਾਂ ਨੂੰ ਇਲਾਕੇ ਦਾ ਨਵਾਂ ਸੇਵਾਦਾਰ ਨਿਯੁਕਤ ਕੀਤਾ ਹੈ। “ਹੁਣ ਮਾਹਲ ਸਾਹਿਬ ਨੂੰ ਪੂਰੀਆਂ ਪਾਵਰਾਂ ਦੇ ਦਿੱਤੀਆਂ ਗਈਆਂ ਹਨ। ਇਨ੍ਹਾਂ ਅਧਿਕਾਰਾਂ ਦੀ ਵਰਤੋਂ ਨਾਲ ਕਾਦੀਆਂ ਹਲਕੇ ਦੇ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਸਾਰੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਕੰਮਾਂ-ਕਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਨੇਪਰੇ ਚਾੜ੍ਹਿਆ ਜਾਵੇਗਾ।”

ਕਾਦੀਆਂ ਨੂੰ ਸਬ-ਡਿਵੀਜ਼ਨ ਦਾ ਦਰਜਾ ਮਿਲਣ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ, ਹੁਣ ਇਲਾਕੇ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮਾਂ ਲਈ ਦੂਰ-ਦੁਰਾਡੇ ਦੇ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਕਾਦੀਆਂ ਵਿੱਚ ਹੀ ‘ਇੱਕੋ ਛੱਤ ਥੱਲੇ’ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਉਪਲਬਧ ਰਿਹਾ ਕਰਨਗੇ। ਇਸ ਨਾਲ ਆਮ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੱਡੀ ਬਚਤ ਹੋਵੇਗੀ ਅਤੇ ਸਾਰੀਆਂ ਸਰਕਾਰੀ ਸੇਵਾਵਾਂ ਬੇਹੱਦ ਆਸਾਨੀ ਨਾਲ ਮੁਹੱਈਆ ਹੋਣਗੀਆਂ।

ਮੁੱਖ ਮੰਤਰੀ ਦੇ ਇਸ ਵੱਡੇ ਐਲਾਨ ਤੋਂ ਬਾਅਦ ਕਾਦੀਆਂ ਹਲਕੇ ਦੇ ‘ਆਪ’ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਇਸ ਇਤਿਹਾਸਕ ਤੋਹਫ਼ੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।