ਫਿਲਮ ਅਦਾਕਾਰ ਰੰਜੀਵਨ ਸਿੰਘ ਨੇ ਅਦਾਕਾਰੀ ਦੀਆਂ ਬਾਰੀਕੀਆਂ ਬਾਰੇ ਸਿਖਿਆਰਥੀਆਂ ਨਾਲ ਕੀਤੇ ਨੁਕਤੇ ਸਾਂਝੇ

Top Trending News ਪੰਜਾਬ ਮਨੋਰੰਜਨ
  • ਫਿਲਮ ਅਦਾਕਾਰ ਰੰਜੀਵਨ ਸਿੰਘ ਨੇ ਅਦਾਕਾਰੀ ਦੀਆਂ ਬਾਰੀਕੀਆਂ ਬਾਰੇ ਸਿਖਿਆਰਥੀਆਂ ਨਾਲ ਕੀਤੇ ਨੁਕਤੇ ਸਾਂਝੇ
  • ਸਕੂਲ ਖੁੱਲਣ ਮਗਰੋਂ ਸਮਰ ਕੈਂਪ ਦੌਰਾਨ ਤਿਆਰ ਕਰਵਾਏ ਗਏ ਨਾਟਕ ‘ਸਰਦਾਰ’ ਦਾ ਕਰਵਾਇਆ ਜਾਵੇਗਾ ਮੰਚਣ – ਦੀਪਇੰਦਰ ਕੌਰ ਸ਼ੇਰਗਿੱਲ
  • ਸਮਰ ਕੈਂਪ ਦੇ ਰਹਿੰਦੇ ਦਿਨਾਂ ਵਿੱਚ ਹੋਰ ਵੀ ਰੰਗਮੰਚੀ ਅਤੇ ਫਿਲਮਾਂ ਦੇ ਅਦਾਕਾਰ ਕਰਵਾਏ ਜਾਣਗੇ ਸਿਿਖਆਰਤੀ ਦੇ ਰੂ-ਬ-ਰੂ-ਸੰਜੀਵਨ

ਪਟਿਆਲਾ, 29 ਜੂਨ : (ਦੇਸ਼ ਕਲਿੱਕ ਬਿਊਰੋ): ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੀ ਰਹਿਨੁਮਾਈ ਹੇਠ ਉੱਤਰੀ ਖੇਤਰ ਸਭਿਅਚਾਰ ਕੇਂਦਰ, ਪਟਿਆਲਾ ਵੱਲੋਂ ਆਯੋਜਿਤ ਪੈਰਾਗਾਨ ਸੀਨੀਅਰ ਸੰਕੈਡਰੀ ਸਕੂਲ, ਸੈਕਟਰ-69, ਮੁਹਾਲੀ ਵਿਖੇ ਚੱਲ ਰਹੇ ਵੀਹ ਦਿਨਾਂ ਰੰਗਮੰਚੀ ਸਿਖਲਾਈ ਸਮਰ ਕੈਂਪ ਦੌਰਾਨ ਰੰਗਮੰਚੀ ਅਤੇ ਫਿਲਮ ਅਦਾਕਾਰ ਰੰਜੀਵਨ ਸਿੰਘ ਨੇ ਸਿਿਖਆਰਥੀਆਂ ਨਾਲ ਅਦਾਕਾਰੀ ਅਤੇ ਵਾਰਤਾਲਾਪ ਦੀਆਂ ਬਾਰੀਕੀਆਂ ਬਾਰੇ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਮੁਲਕ ਵਿਚ ਕਲਾ ਦੀ ਕੋਈ ਵੀ ਵਿਧਾ ਸ਼ੌਕ ਤਾਂ ਠੀਕ ਹੈ ਪਰ ਪੱਛਮੀ ਮੁਲਕਾਂ ਵਾਂਗ ਪੇਸ਼ਾ ਨਹੀਂ ਬਣ ਸਕਦੀ।ਰੋਟੀ ਰੋਜ਼ੀ ਲਈ ਸਾਨੂੰ ਕਲਾਕਾਰਾਂ ਅਤੇ ਕਲਮਕਾਰਾਂ ਨੂੰ ਹੋਰ ਹੀਲੇ-ਵਸੀਲੇ ਕਰਨੇ ਪੈਂਦੇ ਹਨ।

ਇਹ ਜਾਣਕਾਰੀ ਸਕੂਲ ਦੇ ਕੋਆਰਡੀਨੇਟਰ ਦੀਪਇੰਦਰ ਕੌਰ ਸ਼ੇਰਗਿੱਲ ਅਤੇ ਸਮਰ ਕੈਂਪ ਦੇ ਸਹਿ-ਨਿਰਦੇਸ਼ਕ ਗੁਰਵਿੰਦਰ ਸਿੰਘ ਬੈਦਵਾਣ ਨੇ ਦਿੰਦੇ ਕਿਹਾ ਕਿ ਸਮਰ ਕੈਂਪ ਦੌਰਾਨ ਤਿਆਰ ਕਰਵਾਏ ਸ਼ਹੀਦ ਭਗਤ ਸਿੰਘ ਦੇ ਜ਼ਿੰਦਗੀ ਦੇ ਅਣਛੋਹੇ ਪਲਾਂ ਅਤੇ ਦੇਸ਼ ਦੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਸੰਜੀਵਨ ਸਿੰਘ ਦੇ ਲਿਖੇ ਨਾਟਕ ‘ਸਰਦਾਰ’ ਦਾ ਮੰਚਣ ਸਕੂਲ ਖੁੱਲਣ ਮਗਰੋਂ ਕਾਰਵਉਂਣ ਤੋਂ ਇਲਾਵਾ ਰਹਿੰਦੇ ਦਿਨਾਂ ਵਿੱਚ ਹੋਰ ਵੀ ਰੰਗਮੰਚੀ ਅਤੇ ਫਿਲਮਾਂ ਦੇ ਅਦਾਕਾਰ ਦੇ ਰੂ-ਬ-ਰੂ ਵੀ ਕਰਵਾਏ ਜਾਣਗੇ।ਇਸ ਸਮਰ ਕੈਂਪ ਦੇ ਪ੍ਰਬੰਧਾਂ ਵਿੱਚ ਪ੍ਰਿੰਸੀਪਲ ਅਮਰਜੀਤ ਕੌਰ ਅਤੇ ਪੰਜਾਬੀ ਅਧਿਆਪਕਾ ਸੰਦੀਪ ਕੌਰ ਕੰਗ ਦਾ ਵੀ ਸਰਗਰਮ ਸਹਿਯੋਗ ਰਿਹਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।