ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਵੱਡੀ ਖ਼ਬਰ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ SIT; ਪੂਰੀ ਘਟਨਾ ਨੂੰ ਕੀਤਾ ਜਾਵੇਗਾ ਰੀ-ਕਰੇਟ
ਫ਼ਰੀਦਕੋਟ, 2 ਜੁਲਾਈ 2026- ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚ ਚੁੱਕੀ ਹੈ। ਐੱਸ.ਆਈ.ਟੀ. ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਹੁਣ ਹੋਰ ਤੇਜ਼ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਐੱਸ.ਆਈ.ਟੀ. (SIT) ਦੀ ਅਗਵਾਈ ਡੀ.ਆਈ.ਜੀ. ਹਰਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਦੀ ਦੇਖਰੇਖ ਹੇਠ ਪੂਰੀ ਟੀਮ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਤੱਥਾਂ ਨੂੰ ਖੰਘਾਲ ਰਹੀ ਹੈ।
ਇਸ ਦੌਰੇ ਦਾ ਮੁੱਖ ਮਕਸਦ ਉਸ ਸਮੇਂ ਵਾਪਰੀ ਪੂਰੀ ਘਟਨਾ ਦੇ ਘਟਨਾਕ੍ਰਮ ਨੂੰ ਦੁਬਾਰਾ ਸਮਝਣਾ ਹੈ. ਐੱਸ.ਆਈ.ਟੀ. ਦੇ ਮੈਂਬਰਾਂ ਵੱਲੋਂ ਮੌਕੇ ‘ਤੇ ਪੂਰੀ ਘਟਨਾ ਨੂੰ ਰੀ-ਕਰੇਟ (Re-create) ਕੀਤਾ ਜਾਵੇਗਾ, ਤਾਂ ਜੋ ਉਸ ਦਿਨ ਦੀਆਂ ਹਾਲਾਤਾਂ ਅਤੇ ਸਬੂਤਾਂ ਦੀ ਸਹੀ ਤਸਵੀਰ ਸਾਹਮਣੇ ਆ ਸਕੇ।
ਦੱਸ ਦੇਈਏ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੀ ਇਸ ਟੀਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਇਨਸਾਫ਼ ਮੋਰਚੇ ਅਤੇ ਇਸ ਮਾਮਲੇ ਦੇ ਹੱਲ ਲਈ ਬਹੁਤ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।



