Breaking- ਸਰਕਾਰੀ ਹਸਪਤਾਲ ‘ਚ ਸੀਨੀਅਰ ਡਾਕਟਰ ਵੱਲੋਂ ਖ਼ੁਦਕੁਸ਼ੀ: ਡਿਊਟੀ ਰੂਮ ‘ਚੋਂ ਮਿਲੀ ਲਾਸ਼
ਨਵੀਂ ਦਿੱਲੀ, 6 ਜੁਲਾਈ 2026- ਦਿੱਲੀ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਸੀਨੀਅਰ ਡਾਕਟਰ ਵੱਲੋਂ ਖ਼ੁਦ ਨੂੰ ਐਨੇਸਥੀਸੀਆ (Anesthesia) ਦਾ ਇੰਜੈਕਸ਼ਨ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਕਾਰਜਸ਼ੀਲ 35 ਸਾਲਾ ਸੀਨੀਅਰ ਰੈਜ਼ੀਡੈਂਟ ਡਾਕਟਰ ਸਿਮਰਪ੍ਰੀਤ ਡਿਊਟੀ ਰੂਮ ਦੇ ਅੰਦਰ ਮ੍ਰਿਤਕ ਪਾਏ ਗਏ ਹਨ।
ਪੁਲਿਸ ਮੁਤਾਬਕ ਘਟਨਾ ਵਾਲੇ ਕਮਰੇ ਵਿੱਚੋਂ 3 ਪੰਨਿਆਂ ਦਾ ਸੁਸਾਈਡ ਨੋਟ ਅਤੇ ਇੱਕ ਡਾਇਰੀ ਵੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਖ਼ੁਦਕੁਸ਼ੀ ਪਿੱਛੇ ਕੋਈ ਪ੍ਰੇਮ ਪ੍ਰਸੰਗ (Love Affair) ਮੁੱਖ ਵਜ੍ਹਾ ਹੋ ਸਕਦਾ ਹੈ।
ਪੁਲਿਸ ਨੇ ਡਾਕਟਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਲਕੇ ਮੈਡੀਕਲ ਬੋਰਡ ਦੇ ਗਠਨ ਰਾਹੀਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



