Ban on open sale of these medicines! ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਦਵਾਈਆਂ ਦੀ ਖੁੱਲ੍ਹੇਆਮ ਵਿਕਰੀ ‘ਤੇ ਲੱਗੀ ਰੋਕ, ਨਸ਼ੇ ਵਜੋਂ ਵਰਤੋਂ ਰੋਕਣ ਲਈ ਚੁੱਕਿਆ ਸਖ਼ਤ ਕਦਮ
ਨਵੀਂ ਦਿੱਲੀ, 10 ਜੁਲਾਈ 2026- ਦੇਸ਼ ਵਿੱਚ ਕਫ਼ ਸਿਰਪ (ਖੰਘ ਦੀ ਦਵਾਈ Ban on open sale of these medicines) ਅਤੇ ਟਾਨਿਕ ਵਰਗੀਆਂ ਦਵਾਈਆਂ ਦੀ ਨਸ਼ੇ ਵਜੋਂ ਹੋ ਰਹੀ ਗਲਤ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਲਈ ਕੇਂਦਰ ਸਰਕਾਰ ਨੇ ਇੱਕ ਬਹੁਤ ਹੀ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਇਨ੍ਹਾਂ ਦਵਾਈਆਂ ਦੀ ਬਲੈਕ ਮਾਰਕੀਟਿੰਗ ਅਤੇ ਨਸ਼ੇੜੀਆਂ ਤੱਕ ਪਹੁੰਚ ਨੂੰ ਖ਼ਤਮ ਕਰਨ ਲਈ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ।
ਸਰਕਾਰ ਨੇ ਡਰੱਗਜ਼ ਰੂਲਜ਼ 1945 (Drugs Rules, 1945) ਵਿੱਚ ਇੱਕ ਵੱਡਾ ਸੰਸ਼ੋਧਨ ਕੀਤਾ ਹੈ। ਇਸ ਨਵੇਂ ਬਦਲਾਅ ਦੇ ਤਹਿਤ, ਜਿਨ੍ਹਾਂ ਓਰਲ (ਪੀਣ ਵਾਲੀਆਂ) ਦਵਾਈਆਂ ਵਿੱਚ ਅਲਕੋਹਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਨੂੰ ਹੁਣ ਸ਼ੈਡਿਊਲ H1 (Schedule H1) ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕੋਈ ਵੀ ਮੈਡੀਕਲ ਸਟੋਰ ਵਾਲਾ ਇਨ੍ਹਾਂ ਓਰਲ ਦਵਾਈਆਂ, ਕਫ਼ ਸਿਰਪ ਜਾਂ ਟਾਨਿਕ ਨੂੰ ਆਮ ਗਾਹਕਾਂ ਨੂੰ ਖੁੱਲ੍ਹੇਆਮ (ਬਿਨਾਂ ਡਾਕਟਰੀ ਪਰਚੀ ਦੇ) ਨਹੀਂ ਵੇਚ ਸਕੇਗਾ।
ਕੀ ਹੋਵੇਗਾ ਇਸ ਫੈਸਲੇ ਦਾ ਅਸਰ?
ਨੌਜਵਾਨਾਂ ਅਤੇ ਨਸ਼ੇੜੀਆਂ ਵੱਲੋਂ ਖੰਘ ਦੇ ਸਿਰਪ ਅਤੇ ਟਾਨਿਕਾਂ ਨੂੰ ਨਸ਼ੇ ਦੇ ਵਿਕਲਪ ਵਜੋਂ ਵਰਤਿਆ ਜਾਂਦਾ ਸੀ, ਜਿਸ ‘ਤੇ ਹੁਣ ਪੂਰੀ ਤਰ੍ਹਾਂ ਲਗਾਮ ਲੱਗੇਗੀ। ਇਸ ਸਖ਼ਤ ਕਾਨੂੰਨ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਇਨ੍ਹਾਂ ਦਵਾਈਆਂ ਦੀ ਵਿਕਰੀ ਸਿਰਫ਼ ਲੋੜਵੰਦ ਮਰੀਜ਼ਾਂ ਲਈ ਹੀ ਹੋਵੇ ਅਤੇ ਦਵਾਈਆਂ ਦੀ ਸਹੀ ਤੇ ਸੁਰੱਖਿਅਤ ਵਰਤੋਂ ਹੋ ਸਕੇ।



