- Commonwealth Games: ਅੱਜ ਭਾਰਤ ਨੂੰ ਜੂਡੋ ‘ਚ ਮਿਲੇ 2 ਗੋਲਡ
ਨਵੀਂ ਦਿੱਲੀ, 31 ਜੁਲਾਈ (ਦੇਸ਼ ਕਲਿੱਕ ਬਿਊਰੋ): ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ੁੱਕਰਵਾਰ ਨੂੰ ਭਾਰਤ ਨੇ ਜੂਡੋ ‘ਚ ਦੋ ਸੋਨ ਤਗਮੇ ਜਿੱਤੇ। ਜੂਡੋ ਖਿਡਾਰਨ ਅਸਮਿਤਾ ਡੇ ਨੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਕੈਨੇਡੀਅਨ ਖਿਡਾਰਨ ਹੇਡੀ ਕਵੈਚ ਨੂੰ 2-1 ਨਾਲ ਹਰਾ ਕੇ ਸੋਂ ਤਗਮੇ ਤੇ ਕਬਜ਼ਾ ਕੀਤਾ।
ਉਸ ਤੋਂ ਬਾਅਦ ਹੋਏ ਇੱਕ ਹੋਰ ਫਾਈਨਲ ਮੈਚ ‘ਚ ਹਰਸ਼ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਵਿੱਚ ਆਸਟ੍ਰੇਲੀਆ ਦੇ ਜੋਸ਼ੂਆ ਕਾਟਜ਼ ਨੂੰ 10-0 ਨਾਲ ਹਰਾ ਕੇ ਅੱਜ ਦੇ ਦਿਨ ਦਾ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਇਨ੍ਹਾਂ ਦੋ ਸੋਨ ਤਗਮਿਆਂ ਨਾਲ, ਭਾਰਤ ਤਗਮਾ ਸੂਚੀ ਵਿੱਚ 9ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਭਾਰਤ ਕੋਲ 5 ਸੋਨ, 10 ਚਾਂਦੀ ਅਤੇ 4 ਕਾਂਸੀ ਸਮੇਤ 19 ਤਗਮੇ ਹਨ।



