ਏ.ਕੇ ਇਮੀਗ੍ਰੇਸ਼ਨ ਸਰਵਿਸਜ਼ ਟਰੈਵਲ ਏਜੰਸੀ ਦਾ ਲਾਇਸੰਸ ਰੱਦ

Top Trending News ਪੰਜਾਬ

 

ਏ.ਕੇ ਇਮੀਗ੍ਰੇਸ਼ਨ ਸਰਵਿਸਜ਼ ਟਰੈਵਲ ਏਜੰਸੀ ਦਾ ਲਾਇਸੰਸ ਰੱਦ

ਗੁਰਦਾਸਪੁਰ, 4 ਅਗਸਤ 2026- ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਸਿਮਰਨ ਸਿੰਘ ਢਿੱਲੋਂ ਵਲੋਂ ਜਾਰੀ ਕੀਤੇ ਹੁਕਮ ਰਾਹੀਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਤਹਿਤ

ਏ.ਕੇ ਇਮੀਗ੍ਰੇਸ਼ਨ ਸਰਵਿਸਜ਼ ਸ਼ਾਪਿੰਗ ਕੰਪਲੈਕਸ, ਸਾਹਮਣੇ ਸੀ ਐੱਸ ਡੀ ਕੰਟੀਨ, ਹਰਦੋਛੰਨੀ ਰੋਡ, ਦੇ ਨਾਮ ‘ਤੇ ਸ੍ਰੀ ਅਯੁੱਧਿਆ ਪ੍ਰਕਾਸ਼ ਪੁੱਤਰ ਸ੍ਰੀ ਮੂਰਤੀ ਰਾਮ, ਵਾਸੀ ਮਕਾਨ ਨੰਬਰ 632/13, ਬਹਿਰਾਮਪੁਰ ਰੋਡ, ਨੇੜੇ ਮਹਿਕ ਹਸਪਤਾਲ ਗੁਰਦਾਸਪੁਰ ਨੂੰ ਟਰੈਵਲ ਏਜੰਸੀ ਦਾ ਲਾਇੰਸਸ ਨੰਬਰ 306/ਐੱਸ ਯੂ ਐਮ/ਐਕਟ-ਐਮ ਏ 3/ਈ ਮਿਤੀ 09.02.2024 ਨੂੰ ਜਾਰੀ ਕੀਤਾ ਲਾਇਸੰਸ ਰੱਦ ਕੀਤਾ ਜਾਂਦਾ ਹੈ।

ਜਾਰੀ ਹੁਕਮਾਂ ਅਨੁਸਾਰ ਪ੍ਰਾਰਥੀ ਵੱਲੋਂ 16 ਜੁਲਾਈ 2026 ਨੂੰ ਆਪਣੀ ਦਿੱਤੀ ਅਰਜੀ ਵਿਚ ਲਿਖਿਆ ਗਿਆ ਹੈ ਕਿ ਹੁਣ ਉਹ ਟਰੈਵਲ ਏਜੰਟ ਦਾ ਕੰਮ ਨਹੀਂ ਕਰਦਾ ਹੈ। ਇਸ ਲਈ ਉਸਦਾ ਟਰੈਵਲ ਏਜੰਟ ਦਾ ਲਾਇਸੰਸ ਕੈਂਸਲ ਕੀਤਾ ਜਾਵੇ। ਪ੍ਰਾਰਥੀ ਦੇ ਅਰਜੀ ਦੇ ਮੁਤਾਬਕ ਕਾਰਵਾਈ ਕਰਦਿਆਂ ਇਹ ਲਾਇੰਸਸ ਰੱਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਲਾਇਸੰਸ ਧਾਰਕ ਜਾਂ ਉਸਦੀ ਫਰਮ ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਦਰਜ ਹੁੰਦੀ ਹੈ, ਤਾਂ ਉਸਦਾ ਉਕਤ ਲਾਇਸੰਸ ਧਾਰਕ ਸ੍ਰੀ ਅਯੁੱਧਿਆ ਪ੍ਰਕਾਸ਼ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ। ਭਵਿਖ ਵਿਚ ਜੇਕਰ ਫਰਮ ਜਾਂ ਸ੍ਰੀ ਆਤਮ ਪ੍ਰਕਾਸ਼ ਪੁੱਤਰ ਸ੍ਰੀ ਮੋਹਿੰਦਰ ਪਾਲ ਦੇ ਖਿਲਾਫ ਇਸ ਸਬੰਧੀ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸਦਾ ਜਿੰਮੇਵਾਰ ਹੋਵੇਗਾ।