ਆਜ਼ਾਦੀ ਦਿਵਸ ‘ਤੇ ਕੇਪੀਐਮਯੂ ਨੇ ਕੀਤਾ ਮੋਟਰਸਾਈਕਲ ਮਾਰਚ

Top Trending News ਪੰਜਾਬ

  • ਆਜ਼ਾਦੀ ਦਿਵਸ ‘ਤੇ ਕੇਪੀਐਮਯੂ ਨੇ ਕੀਤਾ ਮੋਟਰਸਾਈਕਲ ਮਾਰਚ

ਜ਼ੀਰਾ, 15 ਅਗਸਤ (ਦੇਸ਼ ਕਲਿੱਕ ਬਿਊਰੋ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ 15 ਅਗਸਤ ਨੂੰ ਜ਼ੀਰਾ ਤਹਿਸੀਲ ਵਿੱਚ ਸੂਬਾ ਕੈਸ਼ੀਅਰ ਗਿਆਨ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੰਦੀਪ ਭੰਡੋਰੀ ਦੀ ਅਗਵਾਈ ਵਿੱਚ ਮਜ਼ਦੂਰ ਮੰਗਾਂ ਲਈ ਮੋਟਰਸਾਈਕਲ ਮਾਰਚ ਕੱਢਿਆ ਗਿਆ। ਮੋਗਾ ਜਿਲੇ ਦੇ ਕੁਝ ਆਗੂ ਸ਼ਾਮਿਲ ਹੋਏ ‌

ਇਹ ਮਾਰਚ ਦਾਣਾ ਮੰਡੀ ਜ਼ੀਰਾ ਤੋਂ ਸ਼ੁਰੂ ਹੋ ਕੇ ਜ਼ੀਰਾ ਸ਼ਹਿਰ ਮਨਸੂਰ ਦੇਵਾ, ਰਟੌਲ ਵੇਟ, ਸੁੱਖੇ ਵਾਲਾ, ਸ਼ਾਹ ਵਾਲਾ, ਨੂਰਪੁਰ, ਮੱਲੋਕੇ, ਮਲਸੀਹਾਂ, ਨਵਾਂ ਜੀਰਾ ਫੇਰੋਕੇ ਅਤੇ ਗਾਦੜੀ ਵਾਲਾ ਹੁੰਦਾ ਹੋਇਆ ਜੀਰੇ ਆ ਕੇ ਸਮਾਪਤ ਹੋਇਆ। ਅੱਡ ਅੱਡ ਥਾਵਾਂ ਤੇ ਕਈਆਂ ਰੈਲੀਆਂ ਨੂੰ ਗਿਆਨ ਸਿੰਘ ਸ਼ਾਹ ਵਾਲਾ ਸੰਦੀਪ ਪੰਡੋਰੀ ਸਿੰਦਰ ਸਿੰਘ ਸਾਫੂ ਵਾਲਾ ਰੇਸ਼ਮ ਰਟੌਲ ਤੇਜ ਸਿੰਘ ਨਾਹਲ ਖੋਟੇ ਨੇ ਸੰਬੋਧਨ ਕੀਤਾ।

ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਐਮ ਸਾਥੀਆਂ ਨੇ ਮਜ਼ਦੂਰਾਂ ਕਿਸਾਨਾਂ ਨੂੰ ਅਸਲੀ ਆਜ਼ਾਦੀ ਦਿਵਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ। ਪਰ15 ਅਗਸਤ 1947 ਨੂੰ ਹੋਈ ਸਤਾ ਤਬਦੀਲੀ ਮਜ਼ਦੂਰਾਂ ਦੇ ਘਰਾਂ ਵਿੱਚੋਂ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਖਤਮ ਨਹੀਂ ਕਰ ਸਕੀ। ਭਾਰਤ ਦੀ ਸਤਾ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦੀ ਭੁਗਤ ਨਹੀਂ ਹੋਈ। ਸਤਾ ਉਪਰ ਕਾਬਜ ਹੋਏ, ਭਾਰਤੀ ਹਾਕਮ ਮਜ਼ਦੂਰਾਂ ਕਿਸਾਨਾਂ ਨੂੰ ਸਾਮਰਾਜੀਆਂ ਦੇ ਗੁਲਾਮੀ ਦੇ ਜੂਲੇ ਨੂੜਨ ਲਈ ਲੁਟੇਰਿਆਂ ਪੱਖੀ ਨੀਤੀਆਂ ਘੜਦੇ, ਕਾਨੂੰਨ ਪਾਸ ਕਰਦੇ ਅਤੇ ਲਾਗੂ ਕਰਦੇ ਹਨ। ਕਿਸਾਨਾਂ ਦੀਆਂ ਜਮੀਨਾਂ ਖੋਹਣ ਲਈ , ਸਾਮਰਾਜੀਆਂ ਅਤੇ ਕਾਰਪੋਰੇਟਾਂ ਨੂੰ ਜਮੀਨਾਂ ਕੌਡੀਆਂ ਦੇ ਭਾਅ ਪਰੋਸਣ ਲਈ ਵਾਰ ਵਾਰ ਕਾਨੂੰਨ ਲੈ ਕੇ ਆ ਰਹੇ ਹਨ। ਮਜ਼ਦੂਰਾਂ ਵੱਲੋਂ ਸੰਘਰਸ਼ ਕਰਕੇ, ਖੂਨ ਡੋਲਕੇ ਜਿਹੜੇ 43 ਦੇ ਕਰੀਬ ਲੇਬਰ ਕਾਨੂੰਨ ਮਨਵਾਏ ਸਨ। ਉਹ ਸਾਰੇ ਸਰਮਾਏਦਾਰਾਂ ਪੱਖੀ ਚਾਰ ਲੇਬਰ ਕੋਰਡ ਬਣਾ ਕੇ ਸਮਾਏਦਾਰਾਂ ਨੂੰ ਮਜ਼ਦੂਰਾਂ ਦਾ ਖੂਨ ਨਿਚੋੜਨ ਲਈ ਹੋਰ ਖੁੱਲੀਆਂ ਛੁੱਟੀਆਂ ਦੇ ਰਹੇ ਹਨ। ਅੱਠ ਘੰਟੇ ਡਿਊਟੀ ਦੀ ਦੁਨੀਆ ਪੱਧਰ ਤੇ ਮਨਵਾਈ ਮੰਗ ਨੂੰ ਮੋਦੀ ਸਰਕਾਰ ਨੇ 12 ਘੰਟੇ ਕਰਨ ਦੇ ਫੈਸਲੇ ਲੈ ਲਏ ਹਨ। ਹਰੇ ਇਨਕਲਾਬ ਨੇ ਖੇਤੀ ਵਿੱਚੋਂ ਵਿਹਲੇ ਕੀਤੇ ਖੇਤ ਮਜ਼ਦੂਰਾਂ ਲਈ ਇੰਡਸਟਰੀ ਦਾ ਕੋਈ ਵਿਕਾਸ ਨਹੀਂ ਕੀਤਾ। ਜਿੱਥੇ ਉਹ ਰੁਜ਼ਗਾਰ ਕਮਾ ਸਕਦੇ।

ਨਰੇਗਾ ਕਾਨੂੰਨ ਜਿਹੜਾ ਕੁਝ ਨਾ ਕੁਝ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਮੁਹਈਆ ਕਰਦਾ ਸੀ ਮੋਦੀ ਸਰਕਾਰ ਨੇ ਜੀ ਰਾਮ ਜੀ ਕਨੂੰਨ ਲਿਆ ਕੇ ਉਸ ਦਾ ਭੋਗ ਪਾ ਦਿੱਤਾ ਹੈ। ਮਜ਼ਦੂਰਾਂ ਕਿਸਾਨਾਂ ਤੇ ਹੋ ਰਹੇ ਐਡੇ ਹਮਲੇ ਦਰਸਾਉਂਦੇ ਹਨ ਕਿ ਸ਼ਹੀਦ ਭਗਤ ਸਿੰਘ ਵਾਲੀ ਆਜ਼ਾਦੀ ਹਾਲੇ ਮਜ਼ਦੂਰਾਂ ਦੇ ਵੇਹੜਿਆਂ ਵਿੱਚ ਨਹੀਂ ਆਈ। ਇਹ ਆਜ਼ਾਦੀ ਪੂੰਜੀਪਤੀਆਂ ਸਰਮਾਏਦਾਰਾਂ ਚਗੀਰਦਾਰਾਂ ਅਤੇ ਹਾਕਮ ਜਮਾਤਾਂ ਦੇ ਘਰਾਂ ਵਿੱਚ ਮਜ਼ਦੂਰਾਂ ਕਿਸਾਨਾਂ ਦਾ ਖੂਨ ਨਿਚੋੜ ਕੇ ਭੰਗੜੇ ਪਾ ਰਹੀ ਹੈ ‌।

ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਚਾਰ ਸਾਲ ਤੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਮਜ਼ਦੂਰ ਮੰਗਾਂ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਇੱਕ ਦੋ ਵਾਰ ਮੀਟਿੰਗਾਂ ਵੀ ਕੀਤੀਆਂ ਪਰ ਮਜ਼ਦੂਰਾਂ ਦੀ ਕੋਈ ਵੀ ਮੰਗ ਨਹੀਂ ਮੰਨੀ। ਮਜ਼ਦੂਰਾਂ ਦੇ ਪੱਲੇ ਫੋਕੇ ਲਾਰੇ ਪਏ। ਭਗਤ ਸਿੰਘ ਹੋਰਾਂ ਵੱਲੋਂ ਚਿੱਤਵੀ ਮਜ਼ਦੂਰਾਂ ਕਿਸਾਨਾਂ ਦੀ ਆਜ਼ਾਦੀ ਲਿਆਉਣ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ।