ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦਾ ਇੱਕ ਵਫਦ ’27 ਅਗਸਤ ਦੇ ਬੰਦ ਦੇ ਸੱਦੇ’ ਸੰਬੰਧੀ ਡੀ ਸੀ ਮੋਹਾਲੀ ਅਤੇ ਐਸ ਐਸ ਪੀ ਮੋਹਾਲੀ ਨੂੰ ਮਿਲਿਆ

Top Trending News ਪੰਜਾਬ

  • ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦਾ ਇੱਕ ਵਫਦ ’27 ਅਗਸਤ ਦੇ ਬੰਦ ਦੇ ਸੱਦੇ’ ਸੰਬੰਧੀ ਡੀ ਸੀ ਮੋਹਾਲੀ ਅਤੇ ਐਸ ਐਸ ਪੀ ਮੋਹਾਲੀ ਨੂੰ ਮਿਲਿਆ
  • ਵਫਦ ਨੇ ਦੋਨਾਂ ਉੱਚ ਅਧਿਕਾਰੀਆਂ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਮੁਕੰਮਲ ਕਲਮ ਛੋੜ ਹੜਤਾਲ ਬਾਰੇ ਜਾਣਕਾਰੀ ਦਿੱਤੀ ਅਤੇ ਬੰਦ ਦੇ ਸੱਦੇ ਨੂੰ ਸ਼ਾਂਤਮਈ ਢੰਗ ਨਾਲ ਕਰਨ ਦਾ ਭਰੋਸਾ ਦਿੱਤਾ

ਮੋਹਾਲੀ, 25 ਅਗਸਤ )ਦੇਸ਼ ਕਲਿੱਕ ਬਿਊਰੋ): ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਦੀਆਂ ਮੰਗਾਂ ਦੇ ਸਬੰਧ ਵਿੱਚ ਜੋ 27 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਸਬੰਧ ਵਿੱਚ ਅੱਜ ਮੋਹਾਲੀ ਜਿਲੇ ਨਾਲ ਸੰਬੰਧਿਤ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਾਂਝੇ ਮੰਚ ਦੇ ਆਗੂਆਂ ਦੀ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਐਸਐਸਪੀ ਮੋਹਾਲੀ ਦੇ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਬੰਦ ਨਾਲ ਸੰਬੰਧਿਤ ਮੁੱਦਿਆਂ ਅਤੇ ਜਿਨਾਂ ਕਾਰਣਾਂ ਕਰਕੇ ਇਹ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਸਬੰਧੀ ਦੋਨਾਂ ਸੀਨੀਅਰ ਅਫਸਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

ਆਗੂਆਂ ਨੇ ਉਕਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ 27 ਅਗਸਤ ਨੂੰ ਵੱਖ ਵੱਖ ਦਫਤਰਾਂ ਵਿੱਚ ਕੰਮ ਕਰ ਰਹੇ ਮੁਲਾਜ਼ਮ ਮੁਕੰਮਲ ਕਲਮ ਛੋੜ ਹੜਤਾਲ ਕਰਨਗੇ ਜਾਂ ਆਪਣੇ ਦਫਤਰਾਂ ਤੋਂ ਛੁੱਟੀ ਲੈਣਗੇ। ਉਸ ਦਿਨ ਕੋਈ ਵੀ ਚਾਹੇ ਉਹ ਕੱਚਾ ਮੁਲਾਜ਼ਮ ਹੋਵੇ ਜਾਂ ਉਹ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਿਹਾ ਹੋਵੇ, ਆਪਣੀ ਡਿਊਟੀ ਨਹੀਂ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਜਥੇਬੰਦੀਆਂ ਦੇ ਕਨਵੀਨਰ ਸੁਖਦੇਵ ਸਿੰਘ ਸੈਣੀ, ਤਜਿੰਦਰ ਸਿੰਘ, ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਰਿਟਾਇਰਡ ਇੰਸਪੈਕਟਰ ਅਤੇ ਮਨਮੋਹਨ ਸਿੰਘ ਕਾਹਲੋ ਨੇ ਪ੍ਰੈਸ ਰਾਹੀਂ ਦੱਸਿਆ ਕਿ ਬੰਦ ਵਾਲੇ ਦਿਨ ਜ਼ਿਲਾ ਮੋਹਾਲੀ ਨਾਲ ਸੰਬੰਧਿਤ ਮੁਲਾਜ਼ਮ ਅਤੇ ਪੈਨਸ਼ਨਰਜ ਜਿਲਾ ਪ੍ਰਸ਼ਾਸਨਿਕ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਇੱਕ ਰੋਸ ਰੈਲੀ ਵੀ ਕਰਨਗੇ, ਜਿਸ ਦੇ ਵਿੱਚ ਭਾਰੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਇਹ ਬੰਦ ਸ਼ਾਂਤੀਪੂਰਵਕ ਤਰੀਕੇ ਦਾ ਬੰਦ ਹੈ, ਇਸ ਸਮੇਂ ਦੇ ਦੌਰਾਨ ਅਮਨ ਕਾਨੂੰਨ ਨੂੰ ਬਣਾਈ ਰੱਖਿਆ ਜਾਵੇਗਾ। ਕੋਈ ਵੀ ਸੜਕ ਜਾਂ ਬਾਜ਼ਾਰ ਬੰਦ ਨਹੀਂ ਕੀਤਾ ਜਾਵੇਗਾ।

ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੰਦ ਵਾਲੇ ਦਿਨ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮਾਂ ਦੇ ਸਬੰਧੀ ਨਾ ਆਉਣ, ਕਿਉਂਕਿ ਉਸ ਦਿਨ ਸਾਰੇ ਸਰਕਾਰੀ ਦਫਤਰ ਰੋਸ ਵਜੋਂ ਬੰਦ ਰਹਿਣਗੇ। ਦੋਨਾਂ ਉੱਚ ਅਧਿਕਾਰੀਆਂ ਨੂੰ ਮਿਲਣ ਗਏ ਵਫਦ ਵਿੱਚ ਸੁਖਦੇਵ ਸਿੰਘ ਸੈਣੀ, ਅਮਿਤ ਕਟੋਚ, ਕਰਮ ਸਿੰਘ ਧਨੋਆ, ਮੱਖਣ ਸਿੰਘ, ਤਜਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਲਹੌਰੀਆ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਐਨ.ਡੀ. ਤਿਵਾੜੀ, ਤਰਲੋਚਨ ਸਿੰਘ, ਰਣਵੀਰ ਸਿੰਘ, ਕਿਰਨ ਪਰਾਸ਼ਰ, ਮਹਿੰਦਰ ਸਿੰਘ ਰਿਟਾ. ਇੰਸ., ਬਰਿਜ ਮੋਹਨ ਸ਼ਰਮਾ, ਮਨਮੋਹਣ ਸਿੰਘ ਕਾਹਲੋਂ ਆਦਿ ਹਾਜ਼ਰ ਸਨ।