- ਹੋਟਲ ’ਚ ਰੋਟੀਆਂ ਬਣਾਉਂਦੇ ਸਮੇਂ ਆਟੇ ‘ਚ ਥੁੱਕਣ ਦੀ ਵੀਡੀਓ ਵਾਇਰਲ, ਮੁਲਜ਼ਮ ਗ੍ਰਿਫ਼ਤਾਰ
- ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ; ਮਾਮਲਾ ਦਰਜ
ਮੇਰਠ: 28 ਨਵੰਬਰ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਮਹਲਕਾ ਪਿੰਡ ਵਿੱਚ ਇੱਕ ਹੋਟਲ ’ਤੇ ਰੋਟੀਆਂ ਬਣਾਉਂਦੇ ਸਮੇਂ ਕਥਿਤ ਤੌਰ ’ਤੇ ਆਟੇ ਦੀ ਲੋਈ ’ਤੇ ਥੁੱਕਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ, ਮਹਲਕਾ ਪਿੰਡ ਦੇ ਰਹਿਣ ਵਾਲੇ ਆਮਿਰ ਦੇ ਹੋਟਲ ’ਤੇ ਮੁਸਤਕੀਮ ਪੁੱਤਰ ਅਸ਼ਫਾਕ ਕੰਮ ਕਰਦਾ ਹੈ। ਦੋਸ਼ ਹੈ ਕਿ ਮੁਸਤਕੀਮ ਰੋਟੀਆਂ ਬਣਾਉਂਦੇ ਸਮੇਂ ਆਟੇ ਦੀ ਲੋਈ ’ਤੇ ਅਕਸਰ ਥੁੱਕਦਾ ਸੀ। ਵੀਰਵਾਰ ਨੂੰ ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿੱਚ ਉਹ ਕਥਿਤ ਤੌਰ ’ਤੇ ਅਜਿਹਾ ਕਰਦਾ ਦਿਖਾਈ ਦੇ ਰਿਹਾ ਹੈ।
ਮਾਮਲਾ ਐੱਸਐੱਸਪੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਫਲਾਵਦਾ ਥਾਣੇ ਦੇ ਐੱਸਐੱਚਓ ਗੌਰਵ ਸਿੰਘ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਅਮਨ ਸਿੰਘ ਸ਼੍ਰੀਵਾਸਤਵ ਦੀ ਸ਼ਿਕਾਇਤ ’ਤੇ ਰਿਪੋਰਟ ਦਰਜ ਕਰਕੇ ਮੁਸਤਕੀਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸਐੱਚਓ ਗੌਰਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਪੁਲਿਸ ਨੇ ਮੁਲਜ਼ਮ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ।





