ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ

Top Trending News ਪੰਜਾਬ
  • ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ
  • ਜੱਥੇਬੰਦੀ ਨੂੰ 1 ਦਸੰਬਰ ਤੱਕ ਨਿਯੁਕਤੀ ਪੱਤਰ ਦੇਣ ਦਾ ਦਿੱਤਾ ਭਰੋਸਾ

ਚੰਡੀਗੜ੍ਹ, 28 ਨਵੰਬਰ 2026 (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸੀਵਰੇਜ ਬੋਰਡ ਦੇ ਆਊਟਸੋਰਸ ਦੇ ਮੁਲਾਜ਼ਮਾਂ ਦੀ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਰਜਿ.23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ ਅਤੇ ਸੀਵਰੇਜ ਬੋਰਡ ਤੋਂ ਮੈਨੇਜਰ ਪਰਸੋਨਲ ਜਨਰਲ ਐਡਮਨ ਮੈਡਮ ਲਤਾ ਚੌਹਾਨ ਅਤੇ ਪਰਸੋਨਲ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ ਚਾਰ ਸਾਲ ਮੀਟਿੰਗਾਂ ਦੇ ਦੌਰ ਵਿਚ ਲੰਘਾ ਦਿੱਤੇ ਹਨ ਪਰ ਹੁਣ ਤੱਕ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਿਸੇ ਵੀ ਮੁਲਾਜ਼ਮ ਨੂੰ ਵਿਭਾਗ ਦੇ ਕੰਟਰੈਕਟ ਤੇ ਨਹੀਂ ਕੀਤਾ ਗਿਆ।

ਉਨਾਂ ਕਿਹਾ ਸੀਵਰੇਜ ਬੋਰਡ ਦੇ ਅੰਦਰ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀਂ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਨੂੰ ਸੀਵਰੇਜ ਬੋਰਡ ਵਿੱਚ ਮਰਜ ਕਰਕੇ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਨਾਲ ਇਹ ਮੰਗ ਕੀਤੀ ਕਿ ਡਾਇਰੈਕਟਰ (ਸਥਾਨਕ ਸਰਕਾਰਾਂ ) ਵੱਲੋਂ ਪੰਜਾਬ ਦੇ ਸਮੁੱਚੇ ਕਾਰਜ ਸਾਧਕ ਅਫਸਰਾਂ ਨੂੰ ਸੀਵਰੇਜ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈਣ ਲਈ ਮਤੇ ਪਾ ਕੇ ਭੇਜਣ ਦੇ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਸੀ।

ਪਰ ਕਾਰਜ ਸਾਧਕ ਅਫਸਰਾਂ ਵੱਲੋਂ ਉਸ ਪੱਤਰ ਦੀ ਕਾਰਵਾਈ ਵਿਚ ਇਹ ਲਿਖ ਕੇ ਵਾਪਸ ਭੇਜ ਦਿੱਤਾ ਗਿਆ ਕਿ ਇਨਾਂ ਆਊਟ ਸੋਰਸ ਮੁਲਾਜ਼ਮਾਂ ਦੇ ਮਤੇ ਸੀਵਰੇਜ ਬੋਰਡ ਖੁਦ ਹੀ ਪਾਉਣ ਦੇ ਲਈ ਸਮਰੱਥ ਹੈ ਕਿਉਂਕਿ ਇਹ ਮੁਲਾਜਮ ਨਗਰ ਕੌਂਸਲਾ ਅਧੀਨ ਕੰਮ ਨਹੀਂ ਕਰਦੇ ਇਹ ਮੁਲਾਜ਼ਮ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਹਨ ਅਤੇ ਜਿਸ ਦੀ ਸਾਰੀ ਦੇਖਰੇਖ ਸੀਵਰੇਜ ਬੋਰਡ ਵੱਲੋਂ ਕੀਤੀ ਜਾਂਦੀ ਹੈ ਅਤੇ ਇਨਾਂ ਨੂੰ ਤਨਖਾਹ ਵੀ ਸੀਵਰੇਜ ਬੋਰਡ ਦੇ ਵੱਲੋਂ ਹੀ ਜਾਰੀ ਕੀਤੀ ਜਾਂਦੀ ਹੈ ਜਥੇਬੰਦੀ ਨੇ ਮੰਤਰੀ ਚੀਮਾ ਤੋਂ ਮੰਗ ਕੀਤੀ ਇਸ ਦੀ ਜਿੰਮੇਵਾਰੀ ਸੀਵਰੇਜ ਬੋਰਡ ਉੱਚ ਅਧਿਕਾਰੀ ਸੀਈਓ ਲੈਵਲ ਨੂੰ ਦਿੱਤੀ ਜਾਵੇ ਨੂੰ ਦਿੱਤੀ ਜਾਵੇ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਗੱਲ ਤੇ ਸਹਿਮਤੀ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਸੀਓ ਆਪਣੇ ਪੱਧਰ ਤੇ ਕਮੇਟੀ ਗਠਤ ਕਰਕੇ ਇਹਨਾਂ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈਣ ਅਤੇ ਇਸੇ ਹਫਤੇ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਖੇਚਲ ਕਰਨ ਇਸ ਮੌਕੇ ਗਗਨਦੀਪ ਸਿੰਘ ਕਣਕਵਾਲ ,ਯਾਦਵਿੰਦਰ ਸਿੰਘ ਯਾਦੀ, ਗੁਰਵਿੰਦਰ ਸਿੰਘ ਲਹਿਰਾ ਪ੍ਰਦੀਪ ਸਿੰਘ ਛਾਹੜ ਆਦਿ ਹਾਜ਼ਰ ਸਨ।