ਮਿਡਲ ਈਸਟ ’ਚ ਤਣਾਅ ਦਰਮਿਆਨ ਇੰਡੀਗੋ ਦਾ ਫ਼ੈਸਲਾ; ਜੇਦਾਹ ਤੇ ਮਦੀਨਾ ਲਈ ਉਡਾਣਾਂ ਮੁੜ ਸ਼ੁਰੂ, ਰਿਆਦ ਤੇ ਦਮਾਮ ਦੀਆਂ ਸੇਵਾਵਾਂ 7 ਦਸੰਬਰ ਤੱਕ ਮੁਅੱਤਲ
ਨਵੀਂ ਦਿੱਲੀ 28 ਨਵੰਬਰ 2026
ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਹਵਾਈ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਦੌਰਾਨ ਹਵਾਈ ਕੰਪਨੀ ਇੰਡੀਗੋ ਨੇ ਸਾਊਦੀ ਅਰਬ ਦੇ ਜੇਦਾਹ ਅਤੇ ਮਦੀਨਾ ਲਈ ਚੋਣਵੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਰਿਆਦ ਅਤੇ ਦਮਾਮ ਲਈ ਹਵਾਈ ਸੇਵਾਵਾਂ ਦੀ ਮੁਅੱਤਲੀ 7 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ।
ਇੰਡੀਗੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਸੂਚਨਾ ਰਾਹੀਂ ਦੱਸਿਆ ਕਿ ਇਹ ਫ਼ੈਸਲਾ ਮੌਜੂਦਾ ਸੁਰੱਖਿਆ ਸਥਿਤੀ ਅਤੇ ਸੰਚਾਲਨ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਕੰਪਨੀ ਅਨੁਸਾਰ ਰਿਆਦ ਅਤੇ ਦਮਾਮ ਜਾਣ ਵਾਲੀਆਂ ਉਡਾਣਾਂ ਅਗਲੇ 10 ਦਿਨਾਂ ਤੱਕ ਰੱਦ ਰਹਿਣਗੀਆਂ।
ਹਵਾਈ ਕੰਪਨੀ ਨੇ ਦੱਸਿਆ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੇ ਦਰਜ ਕੀਤੇ ਸੰਪਰਕ ਵੇਰਵਿਆਂ ਰਾਹੀਂ ਉਡਾਣਾਂ ਵਿੱਚ ਹੋਏ ਬਦਲਾਅ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ।
ਇੰਡੀਗੋ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਆਪਣੀ ਉਡਾਣ ਦਾ ਨਵਾਂ ਸਮਾਂ-ਸਾਰਣੀ ਅਤੇ ਸਥਿਤੀ ਜ਼ਰੂਰ ਜਾਂਚ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।





