ਹਮਾਸ ਨੂੰ ਵੱਡਾ ਝਟਕਾ! ਇਜ਼ਰਾਈਲੀ ਫ਼ੌਜ ਵੱਲੋਂ Security Chief ਗ੍ਰਿਫ਼ਤਾਰ
ਗਾਜ਼ਾ ਸਿਟੀ 2 ਸਤੰਬਰ 2026
ਉੱਤਰੀ ਗਾਜ਼ਾ ਵਿੱਚ ਹਮਾਸ ਨੂੰ ਵੱਡਾ ਝਟਕਾ ਲੱਗਾ ਹੈ। ਇਜ਼ਰਾਈਲੀ ਫ਼ੌਜ ਨੇ ਮੰਗਲਵਾਰ ਨੂੰ ਗਾਜ਼ਾ ਸਿਟੀ ਵਿੱਚ ਕੀਤੀ ਵਿਸ਼ੇਸ਼ ਕਾਰਵਾਈ ਦੌਰਾਨ ਹਮਾਸ ਦੇ ਅੰਦਰੂਨੀ ਸੁਰੱਖਿਆ ਵਿਭਾਗ ਦੇ ਮੁਖੀ ਮੂਇਨ ਅਲ-ਅਰਾਬਿਦ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲੀ ਫ਼ੌਜ ਮੁਤਾਬਕ, ਉਸ ਨੂੰ ਉਸ ਦੇ ਘਰ ਨੇੜਿਓਂ ਦਿਨ ਵੇਲੇ ਕੀਤੀ ਗਈ ਛਾਪੇਮਾਰੀ ਦੌਰਾਨ ਕਾਬੂ ਕੀਤਾ ਗਿਆ।
ਇਜ਼ਰਾਈਲ ਰੱਖਿਆ ਬਲਾਂ (ਆਈਡੀਐੱਫ) ਨੇ ਕਿਹਾ ਕਿ ਮੂਇਨ ਅਲ-ਅਰਾਬਿਦ ਉੱਤਰੀ ਗਾਜ਼ਾ ਵਿੱਚ ਹਮਾਸ ਦਾ ਪ੍ਰਭਾਵ ਮੁੜ ਮਜ਼ਬੂਤ ਕਰਨ ਅਤੇ ਇਜ਼ਰਾਈਲੀ ਸੈਨਿਕਾਂ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਸਰਗਰਮ ਸੀ। ਫ਼ੌਜ ਅਨੁਸਾਰ, ਉਸ ਦੀ ਗ੍ਰਿਫ਼ਤਾਰੀ ਦਾ ਉਦੇਸ਼ ਉੱਤਰੀ ਗਾਜ਼ਾ ਵਿੱਚ ਹਮਾਸ ਵੱਲੋਂ ਪੈਦਾ ਕੀਤੇ ਜਾ ਰਹੇ ਖ਼ਤਰਿਆਂ ਨੂੰ ਘਟਾਉਣਾ ਹੈ।
ਜਾਣਕਾਰੀ ਮੁਤਾਬਕ, ਅਲ-ਅਰਾਬਿਦ ਹਮਾਸ ਦੇ ਅਹਿਮ ਆਗੂਆਂ ਵਿੱਚ ਸ਼ਾਮਲ ਸੀ। ਉਹ ਸੰਗਠਨ ਦੀ ਅੰਦਰੂਨੀ ਸੁਰੱਖਿਆ, ਜਾਸੂਸੀ ਰੋਕਣ ਅਤੇ ਗੁਪਤ ਜਾਣਕਾਰੀ ਨਾਲ ਸਬੰਧਤ ਕਾਰਜਾਂ ਦੀ ਦੇਖ-ਰੇਖ ਕਰਦਾ ਸੀ। ਇਜ਼ਰਾਈਲੀ ਫ਼ੌਜ ਨੇ ਇਸ ਕਾਰਵਾਈ ਨੂੰ ਹਮਾਸ ਦੇ ਸੰਗਠਨਾਤਮਕ ਢਾਂਚੇ ਲਈ ਮਹੱਤਵਪੂਰਨ ਝਟਕਾ ਕਰਾਰ ਦਿੱਤਾ ਹੈ।






