2 ਕਰੋੜ ਦੀ ਲਾਗਤ ਨਾਲ ਛਾਜਲੀ ’ਚ ਬਣੇਗਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ: ਹਰਪਾਲ ਚੀਮਾ

Top Trending News ਪੰਜਾਬ

 

2 ਕਰੋੜ ਦੀ ਲਾਗਤ ਨਾਲ ਛਾਜਲੀ ’ਚ ਬਣੇਗਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ: ਹਰਪਾਲ ਚੀਮਾ

ਚੰਡੀਗੜ੍ਹ, 7 ਸਤੰਬਰ 2026- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਪਿੰਡ ਛਾਜਲੀ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦਾ ਨੀਂਹ ਪੱਥਰ ਰੱਖ ਕੇ ਉਸਾਰੀ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਇਲਾਕਾ ਵਾਸੀਆਂ, ਪੰਚਾਇਤ ਸਮਿਤੀ ਮੈਂਬਰਾਂ, ਪੰਚਾਂ ਅਤੇ ਸਰਪੰਚਾਂ ਨੂੰ ਵਧਾਈ ਦਿੱਤੀ।

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ ਇਸ ਨਵੇਂ ਬਲਾਕ ਦਫ਼ਤਰ ਨਾਲ ਪੇਂਡੂ ਪ੍ਰਸ਼ਾਸਨ ਲੋਕਾਂ ਦੇ ਹੋਰ ਨੇੜੇ ਪਹੁੰਚੇਗਾ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ।

ਵਿੱਤ ਮੰਤਰੀ ਨੇ ਦੱਸਿਆ ਕਿ 6,600 ਵਰਗ ਫੁੱਟ ਵਿੱਚ ਬਣਨ ਵਾਲੀ ਇਸ ਪ੍ਰਸ਼ਾਸਨਿਕ ਇਮਾਰਤ ਨੂੰ ਅਗਲੇ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਦਫ਼ਤਰ ਵਿੱਚ ਰਿਸੈਪਸ਼ਨ, ਚੇਅਰਮੈਨ ਅਤੇ ਬੀਡੀਪੀਓ ਕਮਰੇ, ਸਟਾਫ਼ ਹਾਲ, ਮੀਟਿੰਗ ਹਾਲ, ਰਿਕਾਰਡ ਰੂਮ, ਵੇਟਿੰਗ ਏਰੀਆ, ਮਨਰੇਗਾ ਸਟਾਫ਼ ਰੂਮ ਅਤੇ ਆਧੁਨਿਕ ਪਖਾਨਿਆਂ ਸਮੇਤ ਹੋਰ ਸਹੂਲਤਾਂ ਹੋਣਗੀਆਂ।

ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਬਣਨ ਨਾਲ ਸਥਾਨਕ ਪੰਚਾਇਤਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਸਰਕਾਰ ਦਾ ਉਦੇਸ਼ ਲੋਕਾਂ ਦਾ ਸਮਾਂ ਅਤੇ ਪੈਸਾ ਬਚਾਉਂਦਿਆਂ ਪ੍ਰਸ਼ਾਸਨਿਕ ਸੇਵਾਵਾਂ ਨੂੰ ਸੁਖਾਲਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਸੜਕਾਂ, ਖੇਡ ਸਟੇਡੀਅਮ, ਐਸਟਰੋਟਰਫ਼, ‘ਸਕੂਲ ਆਫ਼ ਐਮੀਨੈਂਸ’ ਅਤੇ ਸਿਹਤ ਸਹੂਲਤਾਂ ਦੇ ਵਿਸਥਾਰ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਵੀ ਜਾਰੀ ਹੈ।