ਭਾਜਪਾ ਦਾ ਮਿਸ਼ਨ 2027: ਨਸ਼ਾ ਭ੍ਰਿਸ਼ਟਾਚਾਰ ਅਤੇ ਇਹਨਾਂ ਮੁੱਦਿਆਂ ‘ਤੇ ਲੜੇਗੀ ਚੋਣ- ਨਿਤਿਨ ਨਬੀਨ ਨੇ ਕੀਤਾ ਐਲਾਨ

Top Trending News ਚੰਡੀਗੜ੍ਹ ਪੰਜਾਬ

 

ਭਾਜਪਾ ਦਾ ਮਿਸ਼ਨ 2027: ਨਸ਼ਾ ਭ੍ਰਿਸ਼ਟਾਚਾਰ ਅਤੇ ਇਹਨਾਂ ਮੁੱਦਿਆਂ ‘ਤੇ ਲੜੇਗੀ ਚੋਣ- ਨਿਤਿਨ ਨਬੀਨ ਨੇ ਕੀਤਾ ਐਲਾਨ

ਨਿਤਿਨ ਨਬੀਨ ਨੇ ‘ਆਪ’ ਸਰਕਾਰ ‘ਤੇ ਨਸ਼ਿਆਂ, ਬਦਅਮਨੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ

Chandigarh 10 September 2026

2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਦੇ ਵੱਲੋਂ ਤਿਆਰੀ ਖਿੱਚੀ ਜਾ ਰਹੀ ਹੈ ਅਤੇ ਇਸੇ ਵਿਚਾਲੇ ਭਾਜਪਾ ਦੇ ਵੱਲੋਂ ਵੀ ਮਿਸ਼ਨ 2027 ਚਲਾਇਆ ਜਾ ਰਿਹਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਅੰਦਰ ਇਸ ਵਾਰ ਭਾਜਪਾ ਨਸ਼ਿਆਂ ਬਦਅਮਨੀ ਅਤੇ ਭਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਮੈਦਾਨ ਵਿੱਚ ਉਤਰੇਗੀ ਅਤੇ ਇੱਥੇ ਸਰਕਾਰ ਬਣਾਏਗੀ।

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਵਿੱਚ ‘ਆਪ’ ਸਰਕਾਰ ‘ਤੇ ਨਸ਼ਿਆਂ, ਬਦਅਮਨੀ ਅਤੇ ਭ੍ਰਿਸ਼ਟਾਚਾਰ ਨੂੰ ਫੈਲਾਉਣ ਦਾ ਗੰਭੀਰ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਧ ਰਹੀ ਨਸ਼ਾ ਸਮੱਸਿਆ, ਕਾਨੂੰਨ-ਵਿਵਸਥਾ ਦੀ ਗਿਰਾਵਟ ਅਤੇ ਭ੍ਰਿਸ਼ਟਾਚਾਰ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।

ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਮੁੱਦਿਆਂ ਨੂੰ ਮੁੱਖ ਚੋਣ ਮੁੱਦਾ ਬਣਾਏਗੀ ਅਤੇ ‘ਆਪ’ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੂਰੀ ਤਾਕਤ ਨਾਲ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ, ਸ਼ਾਂਤੀ ਅਤੇ ਵਿਕਾਸ ਲਈ ਇਹ ਲੜਾਈ ਜ਼ਰੂਰੀ ਹੈ। ਭਾਜਪਾ ਵੱਲੋਂ ਇਹ ਬਿਆਨ ਸਿਆਸੀ ਮਾਹੌਲ ਨੂੰ ਗਰਮ ਕਰਨ ਵਾਲਾ ਮੰਨਿਆ ਜਾ ਰਿਹਾ ਹੈ।