Apple ਦਾ ਵੱਡਾ ਐਲਾਨ! ਭਾਰਤ ‘ਚ 18 ਸਤੰਬਰ ਤੋਂ ਮਿਲੇਗਾ iPhone 18 Pro, ਜਾਣੋ ਕੀਮਤ ਤੇ ਖਾਸੀਅਤਾਂ

Top Trending News ਦਿੱਲੀ ਰਾਸ਼ਟਰੀ

 

Apple ਦਾ ਵੱਡਾ ਐਲਾਨ! ਭਾਰਤ ‘ਚ 18 ਸਤੰਬਰ ਤੋਂ ਮਿਲੇਗਾ iPhone 18 Pro, ਜਾਣੋ ਕੀਮਤ ਤੇ ਖਾਸੀਅਤਾਂ

ਨਵੀਂ ਦਿੱਲੀ 10 ਸਤੰਬਰ 2026

ਐਪਲ ਨੇ ਆਪਣੇ ਅਤਿ-ਪ੍ਰੀਮੀਅਮ ਸਮਾਰਟਫੋਨਸ ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਦੇ ਭਾਰਤ ਵਿੱਚ ਲਾਂਚ ਹੋਣ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ।

ਕੰਪਨੀ ਮੁਤਾਬਕ ਇਹ ਫੋਨ ਭਾਰਤ ਵਿੱਚ 18 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋਣਗੇ। ਆਈਫੋਨ 18 ਪ੍ਰੋ ਦੀ ਸ਼ੁਰੂਆਤੀ ਕੀਮਤ 1,64,900 ਰੁਪਏ ਅਤੇ ਆਈਫੋਨ 18 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,79,900 ਰੁਪਏ ਰੱਖੀ ਗਈ ਹੈ।

ਗਾਹਕਾਂ ਲਈ ਇਹ ਦੋਵੇਂ ਮਾਡਲ ਬਲੈਕ, ਸਿਲਵਰ, ਗਲੇਸ਼ੀਅਰ ਅਤੇ ਇੱਕ ਬਿਲਕੁਲ ਨਵੇਂ ਬਰਗੰਡੀ ਰੰਗ ਸਮੇਤ ਮਿਲਣਗੇ। ਇਸ ਤੋਂ ਇਲਾਵਾ ਇਹ ਸਮਾਰਟਫੋਨ 256GB, 512GB, 1TB ਅਤੇ 2TB ਤੱਕ ਦੇ ਵੱਡੇ ਸਟੋਰੇਜ ਵਿਕਲਪਾਂ ਵਿੱਚ ਉਪਲਬਧ ਹੋਣਗੇ।

ਭਾਰਤ ਸਮੇਤ 65 ਤੋਂ ਵੱਧ ਦੇਸ਼ਾਂ ਵਿੱਚ ਇਨ੍ਹਾਂ ਦੀ ਪ੍ਰੀ-ਬੁਕਿੰਗ 12 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਐਪਲ ਪ੍ਰੇਮੀਆਂ ਲਈ ਇਹ ਖ਼ਬਰ ਵੱਡੀ ਖੁਸ਼ੀ ਲੈ ਕੇ ਆਈ ਹੈ।