ਵੱਡੀ ਖ਼ਬਰ: ਭੂਚਾਲ ਦੇ ਤੜਕ ਸਵੇਰੇ ਲੱਗੇ ਜ਼ਬਰਦਸਤ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ
ਤਿੱਬਤ ਵਿੱਚ 3.7 ਤੀਬਰਤਾ ਦਾ ਭੂਚਾਲ, ਸਵੇਰੇ ਤੜਕੇ ਮਹਿਸੂਸ ਹੋਏ ਝਟਕੇ
ਨਵੀਂ ਦਿੱਲੀ 11 ਸਤੰਬਰ 2026
ਤਿੱਬਤ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 3.7 ਦਰਜ ਕੀਤੀ ਗਈ।
NCS ਮੁਤਾਬਕ, ਇਹ ਭੂਚਾਲ ਭਾਰਤੀ ਸਮੇਂ (IST) ਅਨੁਸਾਰ ਸਵੇਰੇ 4 ਵੱਜ ਕੇ 2 ਮਿੰਟ 54 ਸਕਿੰਟ ’ਤੇ ਆਇਆ। ਭੂਚਾਲ ਦਾ ਕੇਂਦਰ ਤਿੱਬਤ ਵਿੱਚ ਦਰਜ ਕੀਤਾ ਗਿਆ। ਭੂਚਾਲ ਦੀ ਤੀਬਰਤਾ ਮੱਧਮ ਪੱਧਰ ਦੀ ਹੋਣ ਕਾਰਨ ਵੱਡੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਭੂਚਾਲ ਆਉਣ ਤੋਂ ਬਾਅਦ ਸਥਾਨਕ ਪੱਧਰ ’ਤੇ ਲੋਕਾਂ ਵਿੱਚ ਕੁਝ ਸਮੇਂ ਲਈ ਚਿੰਤਾ ਦਾ ਮਾਹੌਲ ਬਣਿਆ। ਹਾਲਾਂਕਿ, ਇਸ ਘਟਨਾ ਸਬੰਧੀ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।
ਭੂਚਾਲ ਵਿਗਿਆਨੀਆਂ ਅਨੁਸਾਰ ਤਿੱਬਤ ਅਤੇ ਹਿਮਾਲਿਆਈ ਖੇਤਰ ਭੂਚਾਲੀ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਖੇਤਰ ਵਿੱਚ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਦੀ ਹਿਲਜੁਲ ਕਾਰਨ ਸਮੇਂ-ਸਮੇਂ ’ਤੇ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ। ਅਧਿਕਾਰੀਆਂ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।







