ਭਾਜਪਾ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਆਉਣਗੇ ਪੰਜਾਬ, ਪੜ੍ਹੋ ਪੂਰੀ ਖਬਰ

Top Trending News ਪੰਜਾਬ

 

ਭਾਜਪਾ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਆਉਣਗੇ ਪੰਜਾਬ, ਪੜ੍ਹੋ ਪੂਰੀ ਖਬਰ

ਨਿਤਿਨ ਨਬੀਨ ਪਠਾਨਕੋਟ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਕਰਨਗੇ ਸ਼ੁਰੂਆਤ

ਉਜੈਨ/ਪਠਾਨਕੋਟ, 18 ਸਤੰਬਰ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅੱਜ ਤੜਕੇ ਉਜੈਨ ਸਥਿਤ ਸ੍ਰੀ ਮਹਾਕਾਲੇਸ਼ਵਰ ਮੰਦਰ ਪਹੁੰਚੇ। ਇਸ ਤੋਂ ਬਾਅਦ ਉਹ ਉਜੈਨ ਤੋਂ ਇੰਦੌਰ ਲਈ ਰਵਾਨਾ ਹੋਏ, ਜਿੱਥੋਂ ਉਹ ਹਵਾਈ ਜਹਾਜ਼ ਰਾਹੀਂ ਪੰਜਾਬ ਪਹੁੰਚਣਗੇ।

ਪੰਜਾਬ ਪਹੁੰਚਣ ਤੋਂ ਬਾਅਦ ਨਿਤਿਨ ਨਬੀਨ ਪਠਾਨਕੋਟ ਦੇ ਸੁਜਾਨਪੁਰ ਸਥਿਤ ਏਕਤਾ ਸਥਲ ਤੋਂ ਭਾਜਪਾ ਵੱਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਕਰਨਗੇ। ਪੰਜਾਬ ਭਾਜਪਾ ਵੱਲੋਂ 18 ਤੋਂ 30 ਸਤੰਬਰ ਤੱਕ ਚਾਰ ਵੱਖ-ਵੱਖ ਯਾਤਰਾਵਾਂ ਕੱਢਣ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨਾ ਦੱਸਿਆ ਗਿਆ ਹੈ। ਯਾਤਰਾਵਾਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਣਗੀਆਂ ਅਤੇ ਕੁੱਲ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੀ ਯੋਜਨਾ ਹੈ।

ਪਠਾਨਕੋਟ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਵੀ ਸ਼ਾਮਲ ਹੋਣਗੇ। ਹੋਰ ਤਿੰਨ ਯਾਤਰਾਵਾਂ ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਤਲਵੰਡੀ ਸਾਬੋ ਤੋਂ ਸ਼ੁਰੂ ਹੋਣਗੀਆਂ। ਚਾਰੋਂ ਯਾਤਰਾਵਾਂ ਦਾ ਸਮਾਪਤੀ ਸਮਾਗਮ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ।