- ਏਸ਼ਿਆਈ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ
ਚੰਡੀਗੜ੍ਹ, 20 ਸਤੰਬਰ (ਦੇਸ਼ ਕਲਿੱਕ ਬਿਊਰੋ): ਭਾਰਤੀ ਪੁਰਸ਼ ਹਾਕੀ ਟੀਮ ਨੇ 20ਵੀਆਂ ਏਸ਼ਿਆਈ ਖੇਡਾਂ ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪੂਲ-ਏ ਦੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ਵਿੱਚ ਦਿਲਪ੍ਰੀਤ ਸਿੰਘ ਨੇ ਸਭ ਤੋਂ ਵੱਧ ਚਾਰ ਗੋਲ ਕੀਤੇ। ਭਾਰਤ ਵੱਲੋਂ ਦਿਲਪ੍ਰੀਤ ਸਿੰਘ ਨੇ 18ਵੇਂ, 19ਵੇਂ, 37ਵੇਂ ਅਤੇ 49ਵੇਂ ਮਿੰਟ ਵਿੱਚ ਗੋਲ ਕੀਤੇ। ਸ਼ਿਲਾਨੰਦ ਲਾਕੜਾ ਨੇ 6ਵੇਂ ਅਤੇ 35ਵੇਂ ਮਿੰਟ ਵਿੱਚ, ਜਦਕਿ ਸੁਖਜੀਤ ਸਿੰਘ ਨੇ 38ਵੇਂ ਅਤੇ 48ਵੇਂ ਮਿੰਟ ਵਿੱਚ ਦੋ-ਦੋ ਗੋਲ ਕੀਤੇ।
ਇਸ ਤੋਂ ਇਲਾਵਾ ਅਭਿਸ਼ੇਕ ਨੇ 12ਵੇਂ, ਰਾਜਿੰਦਰ ਸਿੰਘ ਨੇ 19ਵੇਂ, ਮਨਦੀਪ ਸਿੰਘ ਨੇ 21ਵੇਂ, ਕਪਤਾਨ ਹਰਮਨਪ੍ਰੀਤ ਸਿੰਘ ਨੇ 28ਵੇਂ ਅਤੇ ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਗੋਲ ਕੀਤਾ। ਇੰਡੋਨੇਸ਼ੀਆ ਵੱਲੋਂ ਇਕਲੌਤਾ ਗੋਲ ਕਪਤਾਨ ਔਲੀਆ ਅਲ ਅਰਧ ਨੇ 33ਵੇਂ ਮਿੰਟ ਵਿੱਚ ਕੀਤਾ।
ਆਖਰੀ ਕੁਆਰਟਰ ਵਿੱਚ ਜੁਗਰਾਜ ਸਿੰਘ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਤੋਂ ਬਾਅਦ ਸੁਖਜੀਤ ਨੇ ਆਪਣਾ ਦੂਜਾ ਅਤੇ ਦਿਲਪ੍ਰੀਤ ਨੇ 49ਵੇਂ ਮਿੰਟ ਵਿੱਚ ਚੌਥਾ ਗੋਲ ਕਰਕੇ ਭਾਰਤ ਨੂੰ 13-1 ਦੀ ਵੱਡੀ ਜਿੱਤ ਦਿਵਾਈ।
ਭਾਰਤੀ ਟੀਮ ਹੁਣ ਆਪਣਾ ਅਗਲਾ ਪੂਲ-ਏ ਮੈਚ 22 ਸਤੰਬਰ ਨੂੰ ਸ੍ਰੀਲੰਕਾ ਖ਼ਿਲਾਫ਼ ਖੇਡੇਗੀ।








