- ਹਰਿਆਣਾ ’ਚ 10 IPS/HPS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ: 20 ਸਤੰਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਸਰਕਾਰ ਨੇ 10 IPS/HPS ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਹੁਕਮਾਂ ਮੁਤਾਬਕ ਰਾਜੇਸ਼ ਕੁਮਾਰ IPS ਨੂੰ ਪੰਚਕੂਲਾ ਵਿੱਚ SP ਲਾਅ ਐਂਡ ਆਰਡਰ ਲਾਇਆ ਗਿਆ ਹੈ। ਪਰਬੀਨਾ ਪੀ. IPS ਨੂੰ SP GRP, ਅੰਬਾਲਾ ਕੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸੇ ਤਰ੍ਹਾਂ ਰਾਜੇਸ਼ ਮੋਹਨ IPS ਨੂੰ DCP ਸੈਂਟਰਲ, ਫਰੀਦਾਬਾਦ, ਪ੍ਰਤੀਕ ਗਹਿਲੋਤ IPS ਨੂੰ DCP ਮਾਨੇਸਰ ਅਤੇ ਆਯੁਸ਼ ਯਾਦਵ IPS ਨੂੰ DCP ਸਾਊਥ, ਗੁਰੂਗ੍ਰਾਮ ਲਾਇਆ ਗਿਆ ਹੈ।
ਜੈਬੀਰ ਸਿੰਘ ਨੂੰ DCP ਕ੍ਰਾਈਮ, ਫਰੀਦਾਬਾਦ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਨਰਿੰਦਰ ਸਿੰਘ ਨੂੰ SP SCB (H) ਲਾਇਆ ਗਿਆ ਹੈ। ਊਸ਼ਾ ਦੇਵੀ ਨੂੰ SP SCB (H) ਦੇ ਨਾਲ SP ਸੋਸ਼ਲ ਆਊਟਰੀਚ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਜਿਤੇਂਦਰ ਗਹਿਲਾਵਤ ਨੂੰ DCP ਗੋਹਾਨਾ ਅਤੇ ਹਿਤੇਸ਼ ਯਾਦਵ ਨੂੰ DCP ਬਹਾਦੁਰਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਹਰਿਆਣਾ ਗ੍ਰਹਿ ਵਿਭਾਗ ਵੱਲੋਂ ਇਹ ਤਬਾਦਲਾ ਅਤੇ ਤਾਇਨਾਤੀ ਸਬੰਧੀ ਹੁਕਮ 20 ਸਤੰਬਰ 2026 ਨੂੰ ਜਾਰੀ ਕੀਤੇ ਗਏ ਹਨ।








