ਵੱਡੀ ਖ਼ਬਰ: ਏਅਰ ਇੰਡੀਆ ਦਾ ਪਾਇਲਟ ਸਸਪੈਂਡ

Top Trending News ਰਾਸ਼ਟਰੀ

 

ਵੱਡੀ ਖ਼ਬਰ: ਏਅਰ ਇੰਡੀਆ ਦਾ ਪਾਇਲਟ ਸਸਪੈਂਡ

ਜ਼ਿਊਰਿਖ-ਦਿੱਲੀ ਉਡਾਣ ’ਚ ਵੱਡੀ ਲਾਪਰਵਾਹੀ, ਅਲਕੋਹਲ ਟੈਸਟ ’ਚ ਫੇਲ ਹੋਇਆ ਪਾਇਲਟ

ਨਵੀਂ ਦਿੱਲੀ 26 ਸਤੰਬਰ 2026

ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਨਾਲ ਜੁੜਿਆ ਸੁਰੱਖਿਆ ਨਿਯਮਾਂ ਦੀ ਅਣਦੇਖੀ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜ਼ਿਊਰਿਖ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਇੱਕ ਪਾਇਲਟ ਲਾਜ਼ਮੀ ਅਲਕੋਹਲ ਟੈਸਟ ਵਿੱਚ ਫੇਲ ਹੋ ਗਿਆ। ਮਾਮਲਾ 6 ਸਤੰਬਰ ਦਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ, ਟੇਕਆਫ ਤੋਂ ਕੁਝ ਸਮਾਂ ਪਹਿਲਾਂ ਹੋਈ ਲਾਜ਼ਮੀ ਮੈਡੀਕਲ ਜਾਂਚ ਦੌਰਾਨ ਪਾਇਲਟ ਦੇ ਸ਼ਰਾਬ ਦੇ ਪ੍ਰਭਾਵ ਹੇਠ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਤੁਰੰਤ ਬਾਅਦ ਉਸ ਨੂੰ ਕਾਕਪਿਟ ਤੋਂ ਹਟਾ ਦਿੱਤਾ ਗਿਆ ਅਤੇ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਆਮ ਯਾਤਰੀ ਵਜੋਂ ਭਾਰਤ ਵਾਪਸ ਭੇਜਿਆ ਗਿਆ।

ਏਅਰਲਾਈਨ ਪ੍ਰਬੰਧਨ ਮੁਤਾਬਕ, ਪਾਇਲਟ ਨੂੰ ਉਦੋਂ ਤੱਕ ਮੁਅੱਤਲ ਰੱਖਿਆ ਜਾਵੇਗਾ, ਜਦੋਂ ਤੱਕ ਅੰਤਿਮ ਮੈਡੀਕਲ ਰਿਪੋਰਟ ਅਤੇ ਪੂਰੀ ਜਾਂਚ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ।

ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਏਅਰ ਇੰਡੀਆ ਦੇ ਇੱਕ ਹੋਰ ਪਾਇਲਟ ਦਾ ਫੁਕੇਤ-ਦਿੱਲੀ ਉਡਾਣ ਤੋਂ ਬਾਅਦ ਮਾਰਿਜੁਆਨਾ ਟੈਸਟ ਪਾਜ਼ੀਟਿਵ ਆਇਆ ਸੀ। ਲਗਾਤਾਰ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਨੇ ਉਡਾਣ ਸੁਰੱਖਿਆ ਅਤੇ ਪਾਇਲਟਾਂ ਦੀ ਲਾਜ਼ਮੀ ਮੈਡੀਕਲ ਜਾਂਚ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।