ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਬਣੇ ਹਵਾਈ ਫੌਜ ਦੇ ਨਵੇਂ ਮੁਖੀ

Top Trending News ਰਾਸ਼ਟਰੀ

ਨਵੀਂ ਦਿੱਲੀ:, 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਹੋਣਗੇ। ਉਹ 31 ਅਕਤੂਬਰ 2026 ਨੂੰ ਦੇਸ਼ ਦੇ 29ਵੇਂ ਏਅਰ ਚੀਫ਼ ਮਾਰਸ਼ਲ ਵਜੋਂ ਅਹੁਦਾ ਸੰਭਾਲਣਗੇ। ਇਸ ਸਮੇਂ ਉਹ ਵਾਈਸ ਚੀਫ਼ ਆਫ਼ ਏਅਰ ਸਟਾਫ਼ ਦੇ ਅਹੁਦੇ ’ਤੇ ਤਾਇਨਾਤ ਹਨ। ਉਨ੍ਹਾਂ ਨੇ 1 ਜੁਲਾਈ 2026 ਨੂੰ ਇਹ ਜ਼ਿੰਮੇਵਾਰੀ ਸੰਭਾਲੀ ਸੀ।

ਆਸ਼ੂਤੋਸ਼ ਦੀਕਸ਼ਿਤ ਕਾਰਗਿਲ ਜੰਗ ਦੌਰਾਨ ਵੀ ਆਪਰੇਸ਼ਨਾਂ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਨੇ ਲੜਾਕੂ ਜਹਾਜ਼ ਰਾਹੀਂ ਘੁਸਪੈਠੀਆਂ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਸਨ। ਉਹ ਕਰੀਬ 20 ਕਿਸਮਾਂ ਦੇ ਲੜਾਕੂ ਜਹਾਜ਼ ਉਡਾਉਣ ਵਿੱਚ ਮੁਹਾਰਤ ਰੱਖਦੇ ਹਨ।

ਉਨ੍ਹਾਂ ਕੋਲ ਆਪਰੇਸ਼ਨਲ ਫਾਈਟਰ ਸਕੁਐਡਰਨ ਅਤੇ ਫਰੰਟਲਾਈਨ ਏਅਰ ਬੇਸ ਦੀ ਕਮਾਨ ਸੰਭਾਲਣ ਦਾ ਵੀ ਤਜਰਬਾ ਹੈ।

ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਦੀ ਲੈਣਗੇ ਥਾਂ

ਆਸ਼ੂਤੋਸ਼ ਦੀਕਸ਼ਿਤ ਮੌਜੂਦਾ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਦੀ ਥਾਂ ਲੈਣਗੇ। ਅਮਰ ਪ੍ਰੀਤ ਸਿੰਘ ਨੇ 30 ਸਤੰਬਰ 2024 ਨੂੰ ਹਵਾਈ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ। ਉਹ 31 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ।

ਨਵੇਂ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਸ਼ੂਤੋਸ਼ ਦੀਕਸ਼ਿਤ ਭਾਰਤੀ ਹਵਾਈ ਸੈਨਾ ਦੀ ਅਗਵਾਈ ਕਰਨਗੇ ਅਤੇ ਇਸ ਦੀਆਂ ਆਪਰੇਸ਼ਨਲ ਤੇ ਰਣਨੀਤਕ ਜ਼ਿੰਮੇਵਾਰੀਆਂ ਸੰਭਾਲਣਗੇ।