ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ: ਰਾਹੁਲ ਤੇ ਪ੍ਰਿਯੰਕਾ ਗਾਂਧੀ ਸਮੇਤ ਵਿਰੋਧੀ ਆਗੂ ਹਿਰਾਸਤ ਮਗਰੋਂ ਰਿਹਾਅ!

Top Trending News ਦਿੱਲੀ ਰਾਸ਼ਟਰੀ

 

ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ: ਰਾਹੁਲ ਤੇ ਪ੍ਰਿਯੰਕਾ ਗਾਂਧੀ ਸਮੇਤ ਵਿਰੋਧੀ ਆਗੂ ਹਿਰਾਸਤ ਮਗਰੋਂ ਰਿਹਾਅ!

ਨਵੀਂ ਦਿੱਲੀ 7 ਅਕਤੂਬਰ 2026

ਚੋਣ ਕਮਿਸ਼ਨ ਖ਼ਿਲਾਫ਼ ਦਿੱਲੀ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕਰ ਦਿੱਤਾ।

ਵਿਰੋਧੀ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਮੁਲਾਕਾਤ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਕਾਸ਼ਵਾਣੀ ਭਵਨ ਨੇੜੇ ਧਰਨੇ ’ਤੇ ਬੈਠੇ ਸਨ। ਪੁਲਿਸ ਵੱਲੋਂ ਰਸਤਾ ਰੋਕੇ ਜਾਣ ਮਗਰੋਂ ਪ੍ਰਦਰਸ਼ਨ ਲੰਮਾ ਚੱਲਿਆ ਅਤੇ ਆਗੂਆਂ ਨੂੰ ਬਾਅਦ ਵਿੱਚ ਕਿੰਗਜ਼ਵੇ ਕੈਂਪ ਸਥਿਤ ਨਵੀਂ ਪੁਲਿਸ ਲਾਈਨ ਲਿਜਾਇਆ ਗਿਆ।

ਕਰੀਬ ਅੱਠ-ਨੌਂ ਘੰਟਿਆਂ ਤੱਕ ਚੱਲੇ ਇਸ ਧਰਨੇ ਦੌਰਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਆਗੂ ਆਕਾਸ਼ਵਾਣੀ ਭਵਨ ਦੇ ਅਹਾਤੇ ਵਿੱਚ ਡਟੇ ਰਹੇ। ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਵਿਰੋਧੀ ਧਿਰ ਆਪਣੀ ਗੱਲ ਕਮਿਸ਼ਨ ਤੱਕ ਪਹੁੰਚਾ ਕੇ ਰਹੇਗੀ। ਉਨ੍ਹਾਂ ਨੇ ਸਮਾਜਿਕ ਮਾਧਿਅਮ ‘ਐਕਸ’ ’ਤੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਮਾਮਲੇ ਦਾ ਹਿਸਾਬ ਲਿਆ ਜਾਵੇਗਾ।

ਇਸ ਪ੍ਰਦਰਸ਼ਨ ਕਾਰਨ ਦਿੱਲੀ ਦੇ ਸੰਸਦ ਮਾਰਗ ਇਲਾਕੇ ਵਿੱਚ ਆਵਾਜਾਈ ਵੀ ਪ੍ਰਭਾਵਿਤ ਰਹੀ।