Breaking: ਸੀਬੀਆਈ ਵੱਲੋਂ ਬੀਰ ਦਵਿੰਦਰ ਦੇ ਪਿਤਾ ਤੋਂ ਪੁੱਛ-ਗਿੱਛ, ਜਾਇਦਾਦ ਨਾਲ ਸਬੰਧਤ ਕਾਗ਼ਜ਼ਾਤ ਦੀ ਕੀਤੀ ਘੋਖ

Top Trending News ਪੰਜਾਬ

 

Breaking: ਸੀਬੀਆਈ ਵੱਲੋਂ ਬੀਰ ਦਵਿੰਦਰ ਦੇ ਪਿਤਾ ਤੋਂ ਪੁੱਛ-ਗਿੱਛ, ਜਾਇਦਾਦ ਨਾਲ ਸਬੰਧਤ ਕਾਗ਼ਜ਼ਾਤ ਦੀ ਕੀਤੀ ਘੋਖ

ਚੰਡੀਗੜ੍ਹ 9 ਅਕਤੂਬਰ 2026

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਕਰੀਬੀ ਸਾਥੀ ਦੱਸੇ ਜਾਂਦੇ ਬੀਰ ਦਵਿੰਦਰ ਸਿੰਘ ਬੱਲਾਂ ਦੇ ਪਿਤਾ ਅਮਰ ਸਿੰਘ ਤੋਂ ਕਰੀਬ ਇੱਕ ਘੰਟੇ ਤੱਕ ਪੁੱਛ-ਗਿੱਛ ਕੀਤੀ। ਸੂਤਰਾਂ ਅਨੁਸਾਰ ਸੀਬੀਆਈ ਦੀ ਟੀਮ ਨੇ ਅਮਰ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ-30 ਸਥਿਤ ਆਪਣੇ ਦਫ਼ਤਰ ਵਿੱਚ ਬੁਲਾ ਕੇ ਦੁਪਹਿਰ ਢਾਈ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਪੁੱਛ-ਗਿੱਛ ਕੀਤੀ।

ਜਾਣਕਾਰੀ ਮੁਤਾਬਕ ਜਾਂਚ ਦੌਰਾਨ ਬੀਰ ਦਵਿੰਦਰ ਸਿੰਘ ਦੇ ਪਰਿਵਾਰ ਦੀ ਜਾਇਦਾਦ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਹੋਏ ਸੰਪਤੀ ਲੈਣ-ਦੇਣ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਪਰਿਵਾਰ ਵੱਲੋਂ ਕੁਝ ਜਾਇਦਾਦੀ ਕਾਗ਼ਜ਼ਾਤ ਵੀ ਜਾਂਚ ਟੀਮ ਅੱਗੇ ਪੇਸ਼ ਕੀਤੇ ਗਏ। ਦੱਸਿਆ ਗਿਆ ਕਿ ਇਹ ਜਾਇਦਾਦ ਜੱਦੀ-ਪੁਸ਼ਤੀ ਹੈ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਪਰਿਵਾਰ ਵੱਲੋਂ ਕੋਈ ਨਵੀਂ ਜਾਇਦਾਦ ਨਹੀਂ ਖ਼ਰੀਦੀ ਗਈ।

ਸੂਤਰਾਂ ਅਨੁਸਾਰ ਸਾਬਕਾ ਫ਼ੌਜੀ ਅਮਰ ਸਿੰਘ ਦਾ ਮੋਬਾਈਲ ਫ਼ੋਨ ਵੀ ਸੀਬੀਆਈ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ। ਪੁੱਛ-ਗਿੱਛ ਦੌਰਾਨ ਉਨ੍ਹਾਂ ਤੋਂ ਪੋਲਟਰੀ ਕਾਰੋਬਾਰ ਨਾਲ ਸਬੰਧਤ ਮਾਮਲਿਆਂ ਬਾਰੇ ਵੀ ਸਵਾਲ ਕੀਤੇ ਗਏ। ਇਸ ਦੌਰਾਨ ਬੀਰ ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਚਰਚਾਵਾਂ ਵੀ ਸਾਹਮਣੇ ਆਈਆਂ ਹਨ, ਪਰ ਸੂਤਰਾਂ ਨੇ ਇਨ੍ਹਾਂ ਨੂੰ ਫਿਲਹਾਲ ਅਫ਼ਵਾਹ ਕਰਾਰ ਦਿੱਤਾ ਹੈ।