World Breaking- ਈਰਾਨ ’ਤੇ ਗੈਰ-ਪ੍ਰਮਾਣੂ ਬੰਬ ਸੁੱਟਣ ਦੀ ਤਿਆਰੀ?

Top Trending News ਕੌਮਾਂਤਰੀ

 

World Breaking- ਈਰਾਨ ’ਤੇ ਗੈਰ-ਪ੍ਰਮਾਣੂ ਬੰਬ ਸੁੱਟਣ ਦੀ ਤਿਆਰੀ?

ਪੈਂਟਾਗਨ ਕਰ ਰਿਹਾ ਵਿਚਾਰ, ਅਜੇ ਅੰਤਿਮ ਫੈਸਲਾ ਨਹੀਂ

ਅਮਰੀਕਾ, 16 ਅਕਤੂਬਰ 2026- ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਦਰਮਿਆਨ ਇੱਕ ਵੱਡੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ, ਈਰਾਨ ਦੇ ਊਰਜਾ ਢਾਂਚੇ ਅਤੇ ਹੋਰ ਮਹੱਤਵਪੂਰਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਸਭ ਤੋਂ ਤਾਕਤਵਰ ਗੈਰ-ਪ੍ਰਮਾਣੂ ਬੰਬ ‘ਮਦਰ ਆਫ ਆਲ ਬੰਬਜ਼’ ਦੀ ਵਰਤੋਂ ਕਰਨ ਦੇ ਵਿਕਲਪ ’ਤੇ ਵਿਚਾਰ ਕਰ ਰਿਹਾ ਹੈ।

CNN ਦੀ ਰਿਪੋਰਟ ਅਨੁਸਾਰ, ਇਸ ਵਿਨਾਸ਼ਕਾਰੀ ਬੰਬ ਦੀ ਵਰਤੋਂ ਸਬੰਧੀ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਹਾਲਾਂਕਿ, ਇਸ ਵਿਕਲਪ ’ਤੇ ਵਿਚਾਰ ਕੀਤੇ ਜਾਣ ਦੀ ਖ਼ਬਰ ਨੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਟਕਰਾਅ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ।

‘ਮਦਰ ਆਫ ਆਲ ਬੰਬਜ਼’ ਆਪਣੀ ਬੇਹੱਦ ਵਿਨਾਸ਼ਕਾਰੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਵੱਡੇ ਪੱਧਰ ’ਤੇ ਤਬਾਹੀ ਹੋ ਸਕਦੀ ਹੈ, ਖ਼ਾਸ ਕਰਕੇ ਜੇਕਰ ਇਸ ਨੂੰ ਅਹਿਮ ਬੁਨਿਆਦੀ ਢਾਂਚੇ ਦੇ ਨੇੜੇ ਵਰਤਿਆ ਜਾਵੇ।

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਪੈਂਟਾਗਨ ਇਸ ਵਿਕਲਪ ਨੂੰ ਲੈ ਕੇ ਅੱਗੇ ਕੀ ਕਦਮ ਚੁੱਕੇਗਾ। ਜੇਕਰ ਅਜਿਹਾ ਕੋਈ ਫੈਸਲਾ ਲਿਆ ਜਾਂਦਾ ਹੈ, ਤਾਂ ਇਸ ਦੇ ਖੇਤਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਹਾਲਾਤ ’ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ।