US Breaking: ‘ਵੋਟ ਚੋਰੀ’ ਦੇ ਸਬੂਤ ਦੇਣ ਵਾਲੇ ਨੂੰ ਮਿਲੇਗਾ 9 ਕਰੋੜ ਰੁਪਏ ਦਾ ਇਨਾਮ!

Top Trending News ਕੌਮਾਂਤਰੀ

 

US Breaking: ‘ਵੋਟ ਚੋਰੀ’ ਦੇ ਸਬੂਤ ਦੇਣ ਵਾਲੇ ਨੂੰ ਮਿਲੇਗਾ 9 ਕਰੋੜ ਰੁਪਏ ਦਾ ਇਨਾਮ!

ਵਾਸ਼ਿੰਗਟਨ 27 ਅਕਤੂਬਰ 2026

ਅਮਰੀਕਾ ਵਿੱਚ 2026 ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਵੋਟਾਂ ਦੀ ਧਾਂਦਲੀ ਦਾ ਮੁੱਦਾ ਚਰਚਾ ਵਿੱਚ ਆ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੋਟ ਚੋਰੀ ਦੇ ਮਾਮਲਿਆਂ ਦਾ ਸੁਰਾਗ ਜਾਂ ਸਬੂਤ ਦੇਣ ਵਾਲੇ ਵਿਅਕਤੀ ਨੂੰ 10 ਲੱਖ ਡਾਲਰ (ਲਗਭਗ 9 ਕਰੋੜ ਰੁਪਏ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਟਰੰਪ ਦੇ ਇਸ ਐਲਾਨ ਨੇ ਅਮਰੀਕਾ ਦੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਦੇਸ਼ ਵਿੱਚ ਚੋਣਾਂ ਦੀ ਪਾਰਦਰਸ਼ਤਾ, ਸਿਆਸੀ ਤਾਕਤ ਦੇ ਪ੍ਰਦਰਸ਼ਨ ਅਤੇ ਸੰਸਦ ’ਤੇ ਕੰਟਰੋਲ ਨੂੰ ਲੈ ਕੇ ਪਹਿਲਾਂ ਹੀ ਬਹਿਸ ਜਾਰੀ ਹੈ।

ਦੱਸਿਆ ਗਿਆ ਹੈ ਕਿ ਟਰੰਪ ਨੇ ਪਿਛਲੀਆਂ ਜਾਂ ਆਉਣ ਵਾਲੀਆਂ ਚੋਣਾਂ ਦੌਰਾਨ ਕਥਿਤ ਵੋਟ ਚੋਰੀ ਨਾਲ ਸਬੰਧਤ ਸਬੂਤ ਮੁਹੱਈਆ ਕਰਵਾਉਣ ਵਾਲਿਆਂ ਨੂੰ ਇਨਾਮ ਦੇਣ ਦੀ ਗੱਲ ਕਹੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਚੋਣਾਂ ਵਿੱਚ ਧਾਂਦਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਕਦਮ ਚੁੱਕੇ ਜਾਣਗੇ।

ਇਹ ਐਲਾਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ ਵਿੱਚ ਮੱਧਕਾਲੀ ਚੋਣਾਂ ਦੀਆਂ ਤਿਆਰੀਆਂ ਅਤੇ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਹਾਲਾਂਕਿ, ਇਨਾਮ ਦੀਆਂ ਸ਼ਰਤਾਂ ਅਤੇ ਇਸ ਯੋਜਨਾ ਨੂੰ ਲਾਗੂ ਕਰਨ ਦੀ ਵਿਧੀ ਬਾਰੇ ਹੋਰ ਸਪੱਸ਼ਟ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।