ਦਿੱਲੀ ‘ਚ ਦਮ ਘੁੱਟਦਾ! ਹਵਾ ਹੋਈ ਜ਼ਹਿਰੀਲੀ, AQI 685 ਤੱਕ ਪੁੱਜਿਆ; ਸਾਹ ਲੈਣਾ ਹੋਇਆ ਔਖਾ

Top Trending News ਦਿੱਲੀ ਰਾਸ਼ਟਰੀ

 

ਦਿੱਲੀ ‘ਚ ਦਮ ਘੁੱਟਦਾ! ਹਵਾ ਹੋਈ ਜ਼ਹਿਰੀਲੀ, AQI 685 ਤੱਕ ਪੁੱਜਿਆ; ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ 4 ਨਵੰਬਰ 2026

ਕੌਮੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਦਾ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਗਿਆ ਹੈ। ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਖ਼ਤਰਨਾਕ ਹੱਦ ਤੋਂ ਵੀ ਉੱਪਰ ਦਰਜ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦਿੱਲੀ ਦਾ ਏਕਿਊਆਈ 685 ਤੱਕ ਪੁੱਜ ਗਿਆ ਹੈ, ਜਦਕਿ ਹੋਰ ਸਿੱਧੇ ਅੰਕੜੇ ਮੁਹੱਈਆ ਕਰਵਾਉਣ ਵਾਲੇ ਮਾਧਿਅਮਾਂ ਅਨੁਸਾਰ ਸ਼ਹਿਰ ਦਾ ਔਸਤ ਸੂਚਕ ਅੰਕ 412 ਦੇ ਕਰੀਬ ਬਣਿਆ ਹੋਇਆ ਹੈ।

ਦਿੱਲੀ ਦੇ ਬਹੁਤੇ ਹਵਾ ਮਾਪ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ਬੇਹੱਦ ਮਾੜੀ ਤੋਂ ਲੈ ਕੇ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਜਾ ਰਹੀ ਹੈ। ਸਵੇਰ ਵੇਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਧੂੰਏਂ ਅਤੇ ਧੁੰਦ ਦੀ ਸੰਘਣੀ ਪਰਤ ਛਾਈ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦੂਸ਼ਿਤ ਹਵਾ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ, ਅੱਖਾਂ ਵਿੱਚ ਜਲਣ ਅਤੇ ਸਾਹ ਨਾਲ ਸਬੰਧਤ ਹੋਰ ਤਕਲੀਫ਼ਾਂ ਮਹਿਸੂਸ ਹੋ ਰਹੀਆਂ ਹਨ। ਦਿੱਲੀ-ਐਨਸੀਆਰ ਵਿੱਚ ਵਿਗੜ ਰਹੇ ਹਾਲਾਤ ਨੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।