ਰੂਸ ਦਾ ਯੂਕਰੇਨ ’ਤੇ ਮਿਜ਼ਾਈਲ ਹਮਲਾ, ਸਕੂਲ ’ਚ ਮਦਦ ਲਈ ਇਕੱਠੇ ਹੋਏ 29 ਲੋਕਾਂ ਦੀ ਮੌਤ, 48 ਲਾਪਤਾ!

Top Trending News ਕੌਮਾਂਤਰੀ

 

ਰੂਸ ਦਾ ਯੂਕਰੇਨ ’ਤੇ ਮਿਜ਼ਾਈਲ ਹਮਲਾ, ਸਕੂਲ ’ਚ ਮਦਦ ਲਈ ਇਕੱਠੇ ਹੋਏ 29 ਲੋਕਾਂ ਦੀ ਮੌਤ, 48 ਲਾਪਤਾ!

ਕੀਵ 4 ਨਵੰਬਰ 2026

ਰੂਸ ਅਤੇ ਯੂਕਰੇਨ ਵਿਚਾਲੇ ਲੰਮੇ ਸਮੇਂ ਤੋਂ ਜਾਰੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਮੰਗਲਵਾਰ ਨੂੰ ਰੂਸ ਨੇ ਦੱਖਣੀ ਯੂਕਰੇਨ ’ਤੇ ਭਾਰੀ ਮਿਜ਼ਾਈਲ ਹਮਲੇ ਕੀਤੇ। ਇਸ ਦੌਰਾਨ ਇੱਕ ਸਕੂਲ ਵਿੱਚ ਮਨੁੱਖੀ ਸਹਾਇਤਾ ਲੈਣ ਲਈ ਇਕੱਠੇ ਹੋਏ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 48 ਹੋਰ ਲਾਪਤਾ ਦੱਸੇ ਜਾ ਰਹੇ ਹਨ।

ਰਾਤ ਭਰ ਜਾਰੀ ਰਹੇ ਹਮਲਿਆਂ ਦੌਰਾਨ ਰੂਸੀ ਫ਼ੌਜ ਨੇ ਯੂਕਰੇਨ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਉਤਪਾਦਨ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਇਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ’ਤੇ ਐਮਰਜੈਂਸੀ ਬਿਜਲੀ ਕਟੌਤੀ ਕਰਨੀ ਪਈ। ਹਮਲਿਆਂ ਵਿੱਚ ਹਸਪਤਾਲਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਕਈ ਲੋਕ ਜ਼ਖ਼ਮੀ ਹੋ ਗਏ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇੱਕ ਸੁਨੇਹੇ ਰਾਹੀਂ ਦੱਸਿਆ ਕਿ ਰੂਸ ਨੇ ਦੇਸ਼ ਦੇ ਨੌਂ ਇਲਾਕਿਆਂ ਵਿੱਚ 289 ਹਮਲਾਵਰ ਡਰੋਨ, 17 ਬੈਲਿਸਟਿਕ ਮਿਜ਼ਾਈਲਾਂ ਅਤੇ 59 ਕਰੂਜ਼ ਮਿਜ਼ਾਈਲਾਂ ਦਾਗੀਆਂ।

ਜ਼ੇਲੈਂਸਕੀ ਨੇ ਇਸ ਹਮਲੇ ਦੇ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਮਲਾ ਅਮਰੀਕਾ ਵਿੱਚ ਚੋਣਾਂ ਦੇ ਸਮੇਂ ਹੋਇਆ ਹੈ। ਲਗਾਤਾਰ ਹੋ ਰਹੇ ਹਮਲਿਆਂ ਕਾਰਨ ਯੂਕਰੇਨ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਵਧ ਰਿਹਾ ਹੈ।