ਟਰੰਪ ਦਾ ਇਜ਼ਰਾਈਲ ਨੂੰ ਵੱਡਾ ਝਟਕਾ! ਸਾਲਾਨਾ 4 ਅਰਬ ਡਾਲਰ ਦੀ ਸਹਾਇਤਾ ਬੰਦ ਕਰਨ ਦਾ ਐਲਾਨ

Top Trending News ਕੌਮਾਂਤਰੀ

 

ਟਰੰਪ ਦਾ ਇਜ਼ਰਾਈਲ ਨੂੰ ਵੱਡਾ ਝਟਕਾ! ਸਾਲਾਨਾ 4 ਅਰਬ ਡਾਲਰ ਦੀ ਸਹਾਇਤਾ ਬੰਦ ਕਰਨ ਦਾ ਐਲਾਨ

ਵਾਸ਼ਿੰਗਟਨ 4 ਨਵੰਬਰ 2026

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਆਰਥਿਕ ਸਹਾਇਤਾ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਐਲਾਨ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਜਾਣਕਾਰੀ ਅਨੁਸਾਰ, ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਰ ਸਾਲ ਦਿੱਤੀ ਜਾਣ ਵਾਲੀ ਲਗਭਗ 4 ਅਰਬ ਡਾਲਰ ਦੀ ਵਿੱਤੀ ਸਹਾਇਤਾ ਇਸ ਸਾਲ ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ।

ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਇਜ਼ਰਾਈਲ ਨੂੰ ਨਿਯਮਤ ਸਾਲਾਨਾ ਵਿੱਤੀ ਸਹਾਇਤਾ ਨਹੀਂ ਮਿਲੇਗੀ, ਪਰ ਲੋੜ ਪੈਣ ’ਤੇ ਅਮਰੀਕਾ ਉਸ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਰਹੇਗਾ। ਇਸ ਤੋਂ ਇਲਾਵਾ ਵਿਸ਼ੇਸ਼ ਹਾਲਾਤ ਵਿੱਚ ਜ਼ਰੂਰਤ ਅਨੁਸਾਰ ਆਰਥਿਕ ਮਦਦ ਵੀ ਦਿੱਤੀ ਜਾ ਸਕੇਗੀ।

ਦੱਸਿਆ ਗਿਆ ਹੈ ਕਿ ਇਸ ਫ਼ੈਸਲੇ ਸਬੰਧੀ ਅਧਿਕਾਰਤ ਪੱਤਰ ਇਜ਼ਰਾਈਲ ਨੂੰ ਭੇਜ ਦਿੱਤਾ ਗਿਆ ਹੈ ਅਤੇ ਉੱਥੋਂ ਇਸ ਦੀ ਪ੍ਰਾਪਤੀ ਦੀ ਪੁਸ਼ਟੀ ਵੀ ਹੋ ਗਈ ਹੈ।

ਅਮਰੀਕਾ ਵਿੱਚ 2026 ਦੀਆਂ ਮੱਧਕਾਲੀ ਚੋਣਾਂ ਦੌਰਾਨ ਲਏ ਗਏ ਇਸ ਫ਼ੈਸਲੇ ਨੂੰ ਇਜ਼ਰਾਈਲ ਲਈ ਵੱਡਾ ਵਿੱਤੀ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਲੋੜ ਪੈਣ ’ਤੇ ਹਥਿਆਰਾਂ ਅਤੇ ਵਿਸ਼ੇਸ਼ ਆਰਥਿਕ ਸਹਾਇਤਾ ਦਾ ਭਰੋਸਾ ਕਾਇਮ ਰੱਖਿਆ ਗਿਆ ਹੈ।