ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਅੱਜ ਈ-ਫਾਈਲਿੰਗ 3.0 ਬਾਰੇ ਵਿਸ਼ੇਸ਼ ਕਾਰਜਸ਼ਾਲਾ, ਨਵੀਂ ਦਿੱਲੀ ‘ਚ ਹੋਵੇਗਾ ਸਮਾਗਮ

Top Trending News ਰਾਸ਼ਟਰੀ

 

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਅੱਜ ਈ-ਫਾਈਲਿੰਗ 3.0 ਬਾਰੇ ਵਿਸ਼ੇਸ਼ ਕਾਰਜਸ਼ਾਲਾ, ਨਵੀਂ ਦਿੱਲੀ ‘ਚ ਹੋਵੇਗਾ ਸਮਾਗਮ

ਨਵੀਂ ਦਿੱਲੀ 4 ਨਵੰਬਰ 2026

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਅੱਜ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਈ-ਫਾਈਲਿੰਗ 3.0 ਪ੍ਰਣਾਲੀ ਸਬੰਧੀ ਵਿਸ਼ੇਸ਼ ਕਾਰਜਸ਼ਾਲਾ ਕਰਵਾਈ ਜਾ ਰਹੀ ਹੈ। ਇਸ ਕਾਰਜਸ਼ਾਲਾ ਦਾ ਵਿਸ਼ਾ ‘ਈ-ਫਾਈਲਿੰਗ 3.0: ਪ੍ਰਕਿਰਿਆ ਤੋਂ ਅਮਲ ਤੱਕ’ ਰੱਖਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਜਸ਼ਾਲਾ ਦੁਪਹਿਰ 2 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਹਾਲ ਨੰਬਰ 5 ਵਿੱਚ ਆਯੋਜਿਤ ਕੀਤੀ ਜਾਵੇਗੀ। ਇਸ ਦਾ ਮੁੱਖ ਉਦੇਸ਼ ਨਿਆਂਇਕ ਪ੍ਰਕਿਰਿਆਵਾਂ ਵਿੱਚ ਡਿਜੀਟਲ ਪ੍ਰਣਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਈ-ਫਾਈਲਿੰਗ ਦੀ ਕਾਰਜਪ੍ਰਣਾਲੀ ਨੂੰ ਵਧੇਰੇ ਸੁਚਾਰੂ ਬਣਾਉਣਾ ਹੈ।

ਕਾਰਜਸ਼ਾਲਾ ਦੌਰਾਨ ਈ-ਫਾਈਲਿੰਗ 3.0 ਦੀਆਂ ਵਿਸ਼ੇਸ਼ਤਾਵਾਂ, ਇਸ ਦੀ ਵਰਤੋਂ ਦੀ ਵਿਧੀ ਅਤੇ ਨਿਆਂਇਕ ਕੰਮਕਾਜ ਵਿੱਚ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਮੀਦ ਹੈ।

ਇਸ ਪਹਿਲਕਦਮੀ ਰਾਹੀਂ ਅਦਾਲਤੀ ਕੰਮਕਾਜ ਨੂੰ ਤਕਨੀਕੀ ਪੱਖੋਂ ਮਜ਼ਬੂਤ ਕਰਨ, ਦਸਤਾਵੇਜ਼ਾਂ ਦੀ ਡਿਜੀਟਲ ਪੇਸ਼ਕਾਰੀ ਨੂੰ ਉਤਸ਼ਾਹਿਤ ਕਰਨ ਅਤੇ ਨਿਆਂ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਵਧਾਉਣ ਵੱਲ ਕਦਮ ਪੁੱਟਿਆ ਜਾ ਰਿਹਾ ਹੈ।