World Breaking: ਅਸੀਂ ਟਰੰਪ ਨੂੰ ਮਾਰ ਦੇਵਾਂਗੇ! ਈਰਾਨ ਨੇ ਇਸ਼ਤਿਹਾਰ ਲਗਾ ਕੇ ਦਿੱਤੀ ਧਮਕੀ
ਤਹਿਰਾਨ 4 ਨਵੰਬਰ 2026
ਅਮਰੀਕਾ ਵਿੱਚ ਮੱਧਕਾਲੀ ਚੋਣਾਂ ਦੇ ਮਾਹੌਲ ਦਰਮਿਆਨ ਈਰਾਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਆਪਣਾ ਤਿੱਖਾ ਰੁਖ਼ ਦਿਖਾਉਂਦਿਆਂ ਰਾਜਧਾਨੀ ਤਹਿਰਾਨ ਦੀਆਂ ਸੜਕਾਂ ’ਤੇ ਧਮਕੀ ਭਰੇ ਵੱਡੇ ਇਸ਼ਤਿਹਾਰ ਲਗਾਏ ਹਨ। ਇਨ੍ਹਾਂ ਵਿੱਚੋਂ ਇੱਕ ਇਸ਼ਤਿਹਾਰ ਉੱਤੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਗਿਆ ਹੈ, ‘ਅਸੀਂ ਟਰੰਪ ਨੂੰ ਮਾਰ ਦੇਵਾਂਗੇ।’
ਤਹਿਰਾਨ ਦੇ ਭੀੜ-ਭੜੱਕੇ ਵਾਲੇ ਐਂਗਹੇਲਾਬ ਚੌਕ ਵਿੱਚ ਲਗਾਏ ਗਏ ਇਸ ਵੱਡੇ ਇਸ਼ਤਿਹਾਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਿਰ ਝੁਕਾਈ ਖੜ੍ਹੇ ਦਿਖਾਇਆ ਗਿਆ ਹੈ। ਇਸ ਰਾਹੀਂ ਈਰਾਨ ਨੇਉ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਵਿਰੁੱਧ ਆਪਣੀ ਨਾਰਾਜ਼ਗੀ ਅਤੇ ਵਿਰੋਧ ਦਾ ਪ੍ਰਗਟਾਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਈਰਾਨ ਦੇ ਸਾਬਕਾ ਸਰਵਉੱਚ ਆਗੂ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਟਰੰਪ ਵਿਰੁੱਧ ਰੋਸ ਹੋਰ ਤੇਜ਼ ਹੋ ਗਿਆ ਹੈ। ਸਰਕਾਰੀ ਹਮਾਇਤ ਨਾਲ ਹੋ ਰਹੇ ਰੋਸ ਵਿਖਾਵਿਆਂ ਦੌਰਾਨ ਵੀ ਅਮਰੀਕਾ ਵਿਰੁੱਧ ਬਦਲਾ ਲੈਣ ਦੀਆਂ ਮੰਗਾਂ ਉੱਠ ਰਹੀਆਂ ਹਨ।
ਤਹਿਰਾਨ ਦੀਆਂ ਸੜਕਾਂ ’ਤੇ ਲੱਗੇ ਇਨ੍ਹਾਂ ਇਸ਼ਤਿਹਾਰਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਚੱਲ ਰਹੇ ਤਣਾਅ ਦੇ ਸੰਦਰਭ ਵਿੱਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।







