ਰੇਲਵੇ ਦਾ ਯਾਤਰੀਆਂ ਨੂੰ ਤੋਹਫ਼ਾ! ਸਰਹਿੰਦ ਤੋਂ ਸਹਰਸਾ ਸਮੇਤ ਦੋ ਅਣਰਾਖਵੀਆਂ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ

Top Trending News ਪੰਜਾਬ ਰਾਸ਼ਟਰੀ

 

ਰੇਲਵੇ ਦਾ ਯਾਤਰੀਆਂ ਨੂੰ ਤੋਹਫ਼ਾ! ਸਰਹਿੰਦ ਤੋਂ ਸਹਰਸਾ ਸਮੇਤ ਦੋ ਅਣਰਾਖਵੀਆਂ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ

ਨਵੀਂ ਦਿੱਲੀ, 9 ਨਵੰਬਰ 2026: ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਉੱਤਰੀ ਰੇਲਵੇ ਵੱਲੋਂ ਦੋ ਅਣਰਾਖਵੀਆਂ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ।

ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਨੁਸਾਰ, ਰੇਲ ਗੱਡੀ ਨੰਬਰ 04568 ਸਰਹਿੰਦ–ਸਹਰਸਾ 9 ਨਵੰਬਰ ਨੂੰ ਦੁਪਹਿਰ 2 ਵਜੇ ਸਰਹਿੰਦ ਤੋਂ ਰਵਾਨਾ ਹੋਵੇਗੀ। ਇਹ ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ-ਜਗਾਧਰੀ ਅਤੇ ਸਹਾਰਨਪੁਰ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ। ਇਸ ਤੋਂ ਬਾਅਦ ਇਹ ਨਿਰਧਾਰਤ ਰੂਟ ਅਨੁਸਾਰ ਅੱਗੇ ਵਧੇਗੀ।

ਇਸੇ ਤਰ੍ਹਾਂ ਰੇਲ ਗੱਡੀ ਨੰਬਰ 04456 ਆਨੰਦ ਵਿਹਾਰ ਟਰਮੀਨਲ–ਭਾਗਲਪੁਰ ਵੀ 9 ਨਵੰਬਰ ਨੂੰ ਦੁਪਹਿਰ 1:30 ਵਜੇ ਰਵਾਨਾ ਹੋਵੇਗੀ। ਇਹ ਗਾਜ਼ੀਆਬਾਦ, ਅਲੀਗੜ੍ਹ, ਟੁੰਡਲਾ, ਕਾਨਪੁਰ, ਪ੍ਰਯਾਗਰਾਜ, ਪਟਨਾ, ਮੋਕਾਮਾ, ਲਖੀਸਰਾਏ, ਜਮਾਲਪੁਰ ਅਤੇ ਸੁਲਤਾਨਗੰਜ ਸਮੇਤ ਕਈ ਸਟੇਸ਼ਨਾਂ ’ਤੇ ਰੁਕੇਗੀ।

ਰੇਲਵੇ ਨੇ ਯਾਤਰੀਆਂ ਨੂੰ ਰੇਲ ਗੱਡੀਆਂ ਦੇ ਸਮੇਂ ਅਤੇ ਸਟਾਪੇਜ ਸਬੰਧੀ ਤਾਜ਼ਾ ਜਾਣਕਾਰੀ ਲਈ ਐਨ.ਟੀ.ਈ.ਐੱਸ. (NTES) ਦੀ ਵੈੱਬਸਾਈਟ ਜਾਂ ਰੇਲਵੇ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।