ਕੇਦਾਰਨਾਥ ਧਾਮ ਦੇ ਕਪਾਟ ਸਰਦੀਆਂ ਕਾਰਨ ਬੰਦ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਧਾਮ

Top Trending News ਰਾਸ਼ਟਰੀ

 

ਕੇਦਾਰਨਾਥ ਧਾਮ ਦੇ ਕਪਾਟ ਸਰਦੀਆਂ ਕਾਰਨ ਬੰਦ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਧਾਮ

ਕੇਦਾਰਨਾਥ 11 ਨਵੰਬਰ 2026

ਉੱਤਰਾਖੰਡ ਦੇ ਪ੍ਰਸਿੱਧ ਧਾਰਮਿਕ ਅਸਥਾਨ ਕੇਦਾਰਨਾਥ ਧਾਮ ਦੇ ਕਪਾਟ ਅੱਜ ਸਵੇਰੇ 8:30 ਵਜੇ ਵਿਧੀ-ਵਿਧਾਨ, ਰਵਾਇਤੀ ਰਸਮਾਂ ਅਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ। ਇਸ ਮੌਕੇ ਧਾਮ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਅਤੇ ਸਮੁੱਚਾ ਇਲਾਕਾ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਕਪਾਟ ਬੰਦ ਹੋਣ ਦੇ ਪਵਿੱਤਰ ਮੌਕੇ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰੇ ਸ਼ਰਧਾਲੂ ਭਗਵਾਨ ਸ਼ਿਵ ਦੀ ਚੱਲ ਵਿਗ੍ਰਹ ਉਤਸਵ ਡੋਲੀ ਦੇ ਦਰਸ਼ਨ ਕਰਨ ਲਈ ਉਤਾਵਲੇ ਨਜ਼ਰ ਆਏ।

ਕਪਾਟ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਦੀ ਉਤਸਵ ਡੋਲੀ ਸਰਦੀਆਂ ਦੇ ਗੱਦੀ ਸਥਾਨ ਊਖੀਮਠ ਸਥਿਤ ਓਂਕਾਰੇਸ਼ਵਰ ਮੰਦਰ ਲਈ ਰਵਾਨਾ ਹੋਵੇਗੀ। ਹੁਣ ਸਰਦੀਆਂ ਦੌਰਾਨ ਸ਼ਰਧਾਲੂ ਊਖੀਮਠ ਵਿਖੇ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰ ਸਕਣਗੇ।

ਕੇਦਾਰਨਾਥ ਧਾਮ ਦੇ ਕਪਾਟ ਬੰਦ ਹੋਣ ਨਾਲ ਇਸ ਸਾਲ ਦੀ ਯਾਤਰਾ ਦੀ ਸਮਾਪਤੀ ਹੋ ਗਈ ਹੈ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਭੋਲੇਨਾਥ ਅੱਗੇ ਦੇਸ਼ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।