ਨਵੀਂ ਦਿੱਲੀ, 12 ਦਸੰਬਰ, ਦੇਸ਼ ਕਲਿਕ ਬਿਊਰੋ :
ਦੁਨੀਆ ਭਰ ਵਿੱਚ ਮੈਟਾ ਪਲੇਟਫਾਰਮ ਦੇ ਸਾਰੇ ਐਪ ਜਿਵੇਂ ਕਿ ਇੰਸਟਾਗ੍ਰਾਮ, ਫੇਸਬੁੱਕ, ਵਾਟਸਐਪ ਅਤੇ ਥ੍ਰੈਡਸ ਮੈਸੇਜਿੰਗ ਐਪ ਲਗਭਗ 3 ਘੰਟਿਆਂ ਲਈ ਡਾਊਨ ਰਹੇ। ਡਾਊਨਡਿਟੈਕਟਰ ਡਾਟ ਕਾਮ ਦੇ ਅਨੁਸਾਰ, ਦੁਨੀਆ ਭਰ ਵਿੱਚ ਹਜ਼ਾਰਾਂ ਯੂਜ਼ਰਾਂ ਨੇ ਇਸ ਦੀ ਸ਼ਿਕਾਇਤ ਕੀਤੀ।
ਆਉਟੇਜ ਟ੍ਰੈਕਿੰਗ ਵੈਬਸਾਈਟ ਮੁਤਾਬਕ, ਲਗਭਗ 50,000 ਤੋਂ ਵੱਧ ਯੂਜ਼ਰਾਂ ਦੇ ਫੋਨ ਵਿੱਚ ਫੇਸਬੁੱਕ ਕੰਮ ਨਹੀਂ ਕਰ ਰਿਹਾ ਸੀ। ਇਸੇ ਤਰ੍ਹਾਂ, 23,000 ਤੋਂ ਵੱਧ ਯੂਜ਼ਰਾਂ ਨੇ ਇੰਸਟਾਗ੍ਰਾਮ ਡਾਊਨ ਹੋਣ ਦੀ ਸ਼ਿਕਾਇਤ ਕੀਤੀ।
ਯੂਜ਼ਰਾਂ ਨੂੰ ਮੈਸੇਜ ਭੇਜਣ, ਕੋਈ ਪੋਸਟ ਕਰਨ ਜਾਂ ਸਟੇਟਸ ਲਗਾਉਣ ਵਿੱਚ ਸਮੱਸਿਆ ਆ ਰਹੀ ਸੀ। ਕਈ ਯੂਜ਼ਰਾਂ ਦੇ ਐਪਲੀਕੇਸ਼ਨ ਬਿਲਕੁਲ ਕੰਮ ਨਹੀਂ ਕਰ ਰਹੇ ਸਨ, ਜਦਕਿ ਕੁਝ ਯੂਜ਼ਰਾਂ ਵਿੱਚ ਇਹ ਹੌਲੀ ਚੱਲ ਰਿਹਾ ਸੀ।



