PM ਮੋਦੀ ਕੈਨੇਡਾ ਤੋਂ 2 ਦਿਨਾਂ ਦੌਰੇ ‘ਤੇ ਕਰੋਏਸ਼ੀਆ ਲਈ ਰਵਾਨਾ

Published on: June 18, 2025 7:52 am

ਰਾਸ਼ਟਰੀ

ਜ਼ਗਰੇਬ, 18 ਜੂਨ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਤੋਂ ਕਰੋਏਸ਼ੀਆ ਲਈ ਰਵਾਨਾ ਹੋ ਗਏ ਹਨ। ਉਹ ਬੁੱਧਵਾਰ ਸ਼ਾਮ ਨੂੰ 2 ਦਿਨਾਂ ਦੇ ਦੌਰੇ ‘ਤੇ ਕਰੋਏਸ਼ੀਆ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਦੇ 3 ਦੇਸ਼ਾਂ ਦੇ 5 ਦਿਨਾਂ ਦੇ ਦੌਰੇ ਦਾ ਆਖਰੀ ਪੜਾਅ ਹੈ। ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਕਰੋਏਸ਼ੀਆ ਦਾ ਦੌਰਾ ਕਰ ਰਿਹਾ ਹੈ।
ਇਸ ਦੌਰਾਨ,(PM Modi) ਪ੍ਰਧਾਨ ਮੰਤਰੀ ਮੋਦੀ Croatia ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਜ਼ੋਰੋਨ ਮਿਲਾਨੋਵਿਚ ਨਾਲ ਵੀ ਮੁਲਾਕਾਤ ਕਰਨਗੇ।
ਇਸ ਦੌਰੇ ਨੂੰ ਭਾਰਤ ਅਤੇ Croatia ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ, ਯੂਰਪ ਨਾਲ ਆਪਣੇ ਸਬੰਧਾਂ ਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।