ਪੁਣੇ, 19 ਜੂਨ, ਦੇਸ਼ ਕਲਿਕ ਬਿਊਰੋ :
ਇੱਕ ਸੜਕ ਹਾਦਸੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ 6 ਸਾਲ ਦਾ ਬੱਚਾ ਅਤੇ ਇੱਕ ਔਰਤ ਸ਼ਾਮਲ ਹੈ।
ਹਾਦਸੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਇੱਕ ਖੜ੍ਹੇ ਪਿਕਅੱਪ ਵਾਹਨ ਨਾਲ ਟਕਰਾ ਗਈ। ਇਹ ਹਾਦਸਾ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਜੇਜੂਰੀ-ਮੋਰੇਗਾਂਵ ਰੋਡ ‘ਤੇ ਸਥਿਤ ਇੱਕ ਹੋਟਲ ਦੇ ਸਾਹਮਣੇ ਵਾਪਰਿਆ।
ਪੁਲਿਸ ਅਨੁਸਾਰ, ਇਹ ਹਾਦਸਾ ਬੁੱਧਵਾਰ ਸ਼ਾਮ 6:45 ਵਜੇ ਦੇ ਕਰੀਬ ਵਾਪਰਿਆ। ਹੋਟਲ ਮਾਲਕ ਅਤੇ ਉਸਦੇ ਕਰਮਚਾਰੀ ਪਿਕਅੱਪ ਵਾਹਨ ਤੋਂ ਫਰਿੱਜ ਉਤਾਰ ਰਹੇ ਸਨ।ਇਸ ਦੌਰਾਨ ਪੁਣੇ ਤੋਂ ਮੋਰੇਗਾਓਂ ਜਾ ਰਹੀ ਇੱਕ ਕਾਰ ਨੇ ਕੰਟਰੋਲ ਗੁਆ ਦਿੱਤਾ ਅਤੇ ਸਿੱਧੀ ਪਿਕਅੱਪ ਨਾਲ ਟਕਰਾ ਗਈ।

ਸਵਿਫਟ ਡਿਜਾਇਰ ਕਾਰ ਖੜ੍ਹੇ ਵਾਹਨ ਨਾਲ ਟਕਰਾਈ, ਬੱਚੇ ਤੇ ਔਰਤ ਸਣੇ 9 ਲੋਕਾਂ ਦੀ ਮੌਤ
Published on: June 19, 2025 7:30 am