ਵੱਖ ਵੱਖ ਕੰਪਨੀਆਂ ਵੱਲੋਂ ਹਫਤਾਵਰੀ ਪਲੇਸਮੈਂਟ ਕੈਂਪ 23 ਜੂਨ ਤੋਂ 27 ਜੂਨ ਤੱਕ

Published on: June 20, 2025 4:51 pm

ਟ੍ਰਾਈਸਿਟੀ ਰੁਜ਼ਗਾਰ

ਮੋਹਾਲੀ, 20 ਜੂਨ, 2025. ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਜੂਨ ਤੋਂ 27 ਜੂਨ ਤੱਕ ਪਲੇਸਮੈਂਟ ਹਫਤਾ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਨ ਬੇਰੋਜ਼ਗਾਰ ਨੌਜਵਾਨ ਆਪਣੀ ਯੋਗਤਾ ਅਤੇ ਸਕਿੱਲ ਦੇ ਆਧਾਰ ਤੇ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲੇ ਨੂੰ ਮੁੱਖ ਰੱਖਦੇ ਹੋਏ ਹਫਤਾਵਰੀ ਪਲੇਸਮੈਂਟ ਕੈਂਪ (Weekly placement camps) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ 23 ਜੂਨ ਤੋਂ ਮਿਤੀ 27 ਜੂਨ ਤੱਕ (ਸੋਮਵਾਰ ਤੋਂ ਸੁੱਕਰਵਾਰ) ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਦੇ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਆਯੋਜਨ ਕੀਤਾ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਐਮ.ਜੀ ਬੇਕਰਜ਼ ਏਰੀਅਲ ਟੈਲੀਕਾਮ, ਬਲਿੰਕ-ਇਟ, ਆਈ-ਪ੍ਰੋਸੈਸ, ਐਚ.ਡੀ.ਐਫ.ਸੀ, ਘਰ ਤੋਂ ਕੰਮ ਪ੍ਰੋਫਾਈਲ ਅਤੇ ਪੀ.ਐਮ.ਜੀ ਆਟੋ ਡੇਟਾ ਐਂਟਰੀ ਅਪਰੇਟਰ, ਟੈਲੀ ਕਾਲਰ, ਕਰਿਆਨੇ ਦੀ ਦੁਕਾਨ-ਪਿਕਰ, ਪੈਕਰ ਅਤੇ ਲੋਡਰ, ਬੀ.ਡੀ.ਈ ਅਤੇ ਸੇਲਜ਼ ਸਲਾਹਕਾਰ, ਸੀਨੀਅਰ ਅਕਾਊਂਟੈਂਟ, ਗਾਹਕ ਦੇਖਭਾਲ ਕਾਰਜਕਾਰੀ, ਟੈਕਨੀਸ਼ੀਅਨ ਅਤੇ ਮਕੈਨਿਕ (MG Bakers, Ariel Telecom, Blink-it, I-Process, HDFC, Work from Home Profile ਅਤੇ PMG Autos ਵੱਲੋਂ Data Entry Operator, Tele Callers, Grocery Store-Picker, Packer & Loader, BDE ਅਤੇ Sales Consultant, Senior Accountant, Customer care Executive, Technicians and Mechanics ) ਦੀਆਂ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਅਨੁਸਾਰ (11000/- ਤੋਂ 25000/-) ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਜ਼ਿਲ੍ਹਾ ਐਸ.ਏ.ਐਸ ਨਗਰ ਹੋਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ 23 ਜੂਨ ਨੂੰ ਕੰਪਨੀ ਐਮ.ਜੀ ਬੇਕਰਜ਼ ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ, ਸਹਾਇਕ ਮੈਨੇਜਰ, ਕੌਫੀ ਮਾਸਟਰ, ਬਰੈੱਡ ਸੈਕਸ਼ਨ, ਕਾਂਟੀਨੈਂਟਲ ਸ਼ੈੱਫ, ਕਿਚਨ ਹੈਲਪਰ, ਕੈਸ਼ੀਅਰ, ਵੇਟਰ, ਹਾਊਸਕੀਪਿੰਗ ਸਟਾਫ ਦੀਆਂ ਅਸਾਮੀਆਂ ਲਈ ਵਿਦਿਅਕ ਯੋਗਤਾ 10ਵੀਂ ਅਤੇ ਇਸ ਤੋਂ ਉੱਪਰ, ਨਵੇਂ ਅਤੇ ਤਜਰਬੇਕਾਰ ਪ੍ਰਾਰਥੀ ਦੀ ਤਨਖਾਹ 12000-20000/- ਰੁਪਏ ਹੋਵੇਗੀ।
24 ਜੂਨ ਨੂੰ ਕੰਪਨੀ ਏਰੀਅਲ ਟੈਲੀਕਾਮ, ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ, ਡਾਟਾ ਐਂਟਰੀ ਅਪਰੇਟਰ ਅਤੇ ਟੈਲੀ ਕਾਲਰ ਦੀਆਂ ਅਸਾਮੀਆਂ ਲਈ ਵਿਦਿਅਕ ਯੋਗਤਾ 12ਵੀਂ ਅਤੇ ਤਜਰਬਾ ਨਵੇਂ ਅਤੇ ਤਜਰਬੇਕਾਰ ਪ੍ਰਾਰਥੀ, ਤਨਖਾਹ 12000-18000/- ਰੁਪਏ ਹੋਵੇਗੀ।
25 ਜੂਨ ਨੂੰ ਕੰਪਨੀ ਬਲਿੰਕ-ਇਟ, ਕਰਿਆਨੇ ਦੀ ਚਲਦੀ ਫਿਰਦੀ ਦੁਕਾਨ ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ, ਪਿਕਰ, ਪੈਕਰ ਅਤੇ ਲੋਡਰ ਦੀਆਂ ਅਸਾਮੀਆਂ ਲਈ ਵਿਦਿਅਕ ਯੋਗਤਾ 12ਵੀਂ (ਕੇਵਲ ਮੇਲ) ਅਤੇ ਤਜਰਬਾ ਨਵੇਂ ਅਤੇ ਤਜਰਬੇਕਾਰ, ਪ੍ਰਾਰਥੀ ਤਨਖਾਹ 12000-15000/- ਰੁਪਏ ਹੋਵੇਗੀ।
26 ਜੂਨ ਨੂੰ ਕੰਪਨੀ ਆਈ-ਪ੍ਰੋਸੈਸ, ਐਚ.ਡੀ.ਐਫ.ਸੀ, ਘਰ ਤੋਂ ਕੰਮ ਪ੍ਰੋਫਾਈਲ ਵਜੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ, ਬੀ.ਡੀ.ਈ. ਅਤੇ ਸੰਚਾਲਨ ਦੀਆਂ ਅਸਾਮੀਆਂ ਲਈ ਵਿਦਿਅਕ ਯੋਗਤਾ ਗ੍ਰੈਜੂਏਟ (ਚੰਗੇ ਸੰਚਾਰ ਹੁਨਰ ਦੇ ਨਾਲ), ਤਜਰਬਾ ਨਵੇਂ ਅਤੇ ਤਜਰਬੇਕਾਰ ਪ੍ਰਾਰਥੀ, ਤਨਖਾਹ 18000-24000/- ਰੁਪਏ ਹੋਵੇਗੀ।
ਇਸ ਤੋਂ ਇਲਾਵਾ 27 ਜੂਨ ਨੂੰ ਕੰਪਨੀ ਪੀ.ਐਮ.ਜੀ ਆਟੋਜ਼ ਵੱਲੋਂ ਭਰਤੀ ਕੀਤੇ ਜਾਣ ਵਾਲੇ ਪ੍ਰਾਰਥੀਆਂ ਸੇਲਜ਼ ਕੰਸਲਟੈਂਟ, ਸੀਨੀਅਰ ਅਕਾਊਂਟੈਂਟ, ਕਸਟਮਰ ਕੇਅਰ ਐਗਜ਼ੀਕਿਊਟਿਵ, ਟੈਕਨੀਸ਼ੀਅਨ ਅਤੇ ਮਕੈਨਿਕ ਦੀਆਂ ਅਸਾਮੀਆਂ ਲਈ ਵਿਦਿਅਕ ਯੋਗਤਾ ਆਈ.ਟੀ.ਆਈ., 12ਵੀਂ ਅਤੇ ਗ੍ਰੈਜੂਏਟ, ਤਜਰਬਾ (2-4 ਸਾਲ, 5-8 ਸਾਲ) ਸੀ.ਸੀ.ਈ (CCE) ਅਤੇ ਟੈਕਨੀਸ਼ੀਅਨ ਅਤੇ ਮਕੈਨਿਕ ਲਈ ਨਵੇਂ ਲੋਕਾਂ ਦਾ ਸਵਾਗਤ ਹੈ। ਪ੍ਰਾਰਥੀ ਦੀ ਤਨਖਾਹ ਸਮਝੌਤਾਯੋਗ (Negotiable) ਹੋਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ Weekly placement camps ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 30 ਸਾਲ ਤੱਕ ਹੋਵੇਗੀ ਅਤੇ ਘੱਟੋ ਘੱਟ ਯੋਗਤਾ ਦਸਵੀਂ, ਬਾਰਵ੍ਹੀ, ਬੀ.ਕਾਮ, ਗਰੈਜੂਏਸ਼ਨ ਲੋੜੀਂਦੀ ਹੈ। ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ https://forms.gle/YJT3mE3E4iKxJNEV8 ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨਕਾਰਡ ਨਾਲ ਲੈ ਕੇ ਆਉਣ ਤਾਂ ਕਿ ਪ੍ਰਾਰਥੀਆ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਪ੍ਰਾਰਥੀ Resume ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।