ਪੰਘੂੜੇ ਵਿੱਚ ਮਿਲੀ ਨਵਜੰਮੀ ਬੱਚੀ ਨੂੰ ਅਨੰਤ ਆਸ਼ਰਮ ਵਿਖੇ ਕੀਤਾ ਤਬਦੀਲ

ਬੱਚਿਆਂ ਦੀ ਦੁਨੀਆ

ਬਠਿੰਡਾ, 7 ਜੁਲਾਈ : ਦੇਸ਼ ਕਲਿੱਕ ਬਿਓਰੋ

ਬੀਤੇ ਦਿਨੀਂ ਨਥਾਣਾ ਵਿਖੇ ਬਣੇ ਪੰਘੂੜੇ ਵਿੱਚ ਇੱਕ ਨਵਜੰਮੀ ਬੱਚੀ (Newborn baby girl) ਮਿਲੀ ਸੀ। ਉਕਤ ਬੱਚੀ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ ਅਤੇ ਬੱਚੀ (Newborn baby girl) ਦੇ ਸਬੰਧ ਵਿੱਚ ਪੁਲਿਸ  ਥਾਣਾ, ਨਥਾਣਾ ਵਿਖੇ ਡੀ.ਡੀ.ਆਰ ਨੰ 27 ਦਰਜ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦਿੱਤੀ।

ਇਸ ਸਬੰਧੀ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦੇ ਮੈਡੀਕਲ ਫਿੱਟ ਹੋਣ ਉਪਰੰਤ ਬਾਲ ਭਲਾਈ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਬੱਚੀ ਨੂੰ ਸ੍ਰੀ ਅਨੰਤ ਅਨਾਥ ਆਸ਼ਰਮ, ਨਥਾਣਾ ਵਿਖੇ ਸ਼ਿਫਟ ਕੀਤਾ ਗਿਆ ਹੈ।

 ਇਸ ਮੌਕੇ ਉਪ ਚੇਅਰਮੈਨ ਡਾ. ਬਿਕਰਮਜੀਤ ਸਿੰਘ, ਸ਼੍ਰੀਮਤੀ ਸ਼ਾਮਲਤਾ ਲਾਟਿਕਾ, ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਨੁਮਾਇੰਦੇ ਤੇ ਸ਼੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਦਾ ਸਟਾਫ਼ ਆਦਿ ਮੌਜੂਦ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।