ਮਨਾਲੀ, 7 ਜੁਲਾਈ, ਦੇਸ਼ ਕਲਿਕ ਬਿਊਰੋ :
ਮਨਾਲੀ-ਰੋਹਤਾਂਗ ਰੋਡ ’ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਕ ਆਲਟੋ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ’ਚ ਸਵਾਰ ਪੰਜ ਵਿਅਕਤੀਆਂ ਵਿੱਚੋਂ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ।
ਮ੍ਰਿਤਕਾਂ ਵਿੱਚ ਦੋ ਪੰਜਾਬ ਦੇ ਨਿਵਾਸੀ ਸਨ। ਮ੍ਰਿਤਕਾਂ ਦੀ ਪਹਿਚਾਣ ਰਣਜੀਤ ਕੁਮਾਰ (ਵਾਸੀ ਦਸੂਹਾ), ਹਰਵਿੰਦਰ (ਵਾਸੀ ਹੁਸ਼ਿਆਰਪੁਰ), ਡਿਮਾ ਰਾਮ (ਵਾਸੀ ਮੰਡੀ) ਅਤੇ ਨਰਿੰਦਰ ਕੁਮਾਰ (ਵਾਸੀ ਮਨਾਲੀ) ਵਜੋਂ ਹੋਈ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਰਵੀ ਕੁਮਾਰ (ਵਾਸੀ ਮੁਕੇਰੀਆਂ, ਹੁਸ਼ਿਆਰਪੁਰ) ਵਜੋਂ ਹੋਈ ਹੈ, ਜਿਸ ਨੂੰ ਪਹਿਲਾਂ ਮਨਾਲੀ ’ਚ ਇਲਾਜ ਮੁਹੱਈਆ ਕਰਵਾਇਆ ਗਿਆ ਤੇ ਬਾਅਦ ਵਿੱਚ ਕੁੱਲੂ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਇਹ ਆਲਟੋ ਕਾਰ ਪਰਮਿਟ ਲੈ ਕੇ ਰੋਹਤਾਂਗ ਗਈ ਸੀ ਤੇ ਵਾਪਸੀ ’ਤੇ ਰਾਹਨੀ ਨਾਲੇ ਨੇੜੇ ਡ੍ਰਾਈਵਰ ਕਾਰ ‘ਤੇ ਕਾਬੂ ਗਵਾ ਬੈਠਾ।ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।



