ਨਵੇਂ ਸਾਲ ਦੀ ਆਮਦ ਤੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਸਰਬੱਤ ਦੇ ਭਲੇ ਲਈ ਦਫ਼ਤਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਪੰਜਾਬ

ਚੰਡੀਗੜ੍ਹ, 1 ਜਨਵਰੀ : ਦੇਸ਼ ਕਲਿੱਕ ਬਿਊਰੋ :

ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਅਤੇ ਡਾਇਰੈਕਟੋਰੇਟ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਨਵੇਂ ਸਾਲ ਦੀ ਆਮਦ ਤੇ ਦਫ਼ਤਰ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਹਿਤੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅਦਿੱਤੀ ਸਲਾਰੀਆ, ਡਾਇਰੈਕਟਰ ਸਿਹਤ ਸੇਵਾਵਾਂ (ਸਮਾਜਿਕ ਬੀਮਾ) ਡਾ. ਅਨਿਲ ਗੋਇਲ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਸੁਖਵਿੰਦਰਜੀਤ ਸਿੰਘ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪ੍ਰਕਿਓਰਮੈਂਟ) ਡਾ. ਪਵਨਪ੍ਰੀਤ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਦਫ਼ਤਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਲਖਵਿੰਦਰ ਸਿੰਘ ਜੀ ਵੱਲੋਂ ਰਸਭਿੰਨਾ ਸ਼ਬਦ ਕਿਰਤਨ ਕੀਤਾ ਗਿਆ।

ਇਸ ਮੌਕੇ ਗੁਰੂ ਦਾ ਲੰਗਰ ਅਤੁਟ ਵਰਤਾਇਆ ਗਿਆ।ਇਸ ਮੌਕੇ ਡਾਇਰੈਕਟਰ ਸਾਹਿਬ ਵੱਲੋਂ ਸੰਗਤ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ, ਨਾਲ ਹੀ ਸਰਕਾਰ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਤਨਦੇਹੀ ਨਾਲ ਨੇਪਰ੍ਹੇ ਚਾੜ੍ਹਨ ਲਈ ਸਿਹਤ ਅਧਿਕਾਰੀ ਕਰਮਚਾਰੀਆਂ ਨੂੰ ਸੱਦਾ ਦਿੱਤਾ।

ਅੱਜ ਦੇ ਸਮਾਗਮ ਮੌਕੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਜਥੇਬੰਦੀ ਦੇ ਅਹੁਦੇਦਾਰ ਚੇਅਰਮੈਨ ਪਰਵਿੰਦਰ ਸਿੰਘ, ਵਾਇਸ ਚੇਅਰਮੈਨ ਤੋਸ਼ਪਿੰਦਰ ਸਿੰਘ, ਕਨਵੀਨਰ ਜਸਵੀਰ ਸਿੰਘ, ਰਿੰਪੀ (ਪ੍ਰਧਾਨ ਇਸਤਰੀ ਵਿੰਗ), ਅਮਨਦੀਪ ਸਿੰਘ (ਜਨਰਲ ਸਕੱਤਰ), ਸੁਖਜੈਨ ਸਿੰਘ (ਸੀਨੀਅਰ ਮੀਤ ਪ੍ਰਧਾਨ), ਅਮਨਦੀਪ ਕੌਰ (ਸੀ.ਮੀਤ ਪ੍ਰਧਾਨ ਇਸਤਰੀ ਵਿੰਗ), ਕੁਲਦੀਪ ਸਿੰਘ (ਮੀਤ ਪ੍ਰਧਾਨ),ਗੁਰਪ੍ਰੀਤ ਕੌਰ (ਮੀਤ ਪ੍ਰਧਾਨ ਇਸਤਰੀ ਵਿੰਗ), ਸੰਯੁਕਤ ਸਕੱਤਰ ਗਗਨਦੀਪ ਸਿੰਘ, ਸੁਰੇਸ਼ ਕੁਮਾਰ ਸਿੰਗਲਾ (ਵਿੱਤ ਸਕੱਤਰ), ਰਵਿੰਦਰ ਸਿੰਘ (ਸਹਾਇਕ ਵਿੱਤ ਸਕੱਤਰ), ਪੰਕਜ ਸ਼ਰਮਾ (ਪ੍ਰੈਸ ਸਕੱਤਰ), ਗੁਰਪ੍ਰੀਤ ਸਿੰਘ (ਪ੍ਰਚਾਰ ਸਕੱਤਰ), ਗੁਰਮੀਤ ਸਿੰਘ ਰਾਣਾ (ਸਟੇਜ਼ ਸਕੱਤਰ), ਅਤੇ ਮੁੱਖ ਸਲਾਹਕਾਰ ਗੁਰਦੀਪ ਸਿੰਘ, ਪ੍ਰਵੀਨ ਕੁਮਾਰ, ਦਵਿੰਦਰ ਸਿੰਘ, ਰਾਜਿੰਦਰ ਸਿੰਘ, ਸ਼ਵਿੰਦਰ ਸਿੰਘ, ਜਗਤਾਰ ਸਿੰਘ, ਕਰਨ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।