ਵੱਡੀ ਖ਼ਬਰ: AAP ਵਿਧਾਇਕ ਨੇ ਸੁਰੱਖਿਆ ਵਾਪਸ ਕਰਨ ਦਾ ਐਲਾਨ!

ਪੰਜਾਬ
  • ਸੋਸ਼ਲ ਮੀਡੀਆ ਤੇ ਕੀਤੀ ਸਖ਼ਤ ਟਿੱਪਣੀ

ਜਲੰਧਰ, 14 ਮਈ 2026- ਪੰਜਾਬ ਦਾ ਇੱਕ ਹੋਰ ਆਮ ਆਦਮੀ ਪਾਰਟੀ (AAP) ਵਿਧਾਇਕ ਬਾਗੀ ਹੋ ਚੱਲਿਆ ਹੈ, ਉਸ ਦੇ ਵੱਲੋਂ ਆਪਣੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪੋਸਟ ਸ਼ੇਅਰ ਕੀਤੀ।

ਆਪਣੀ ਪੋਸਟ ਵਿੱਚ MLA ਰਮਨ ਅਰੋੜਾ ਨੇ ਜਿੱਥੇ ਤਿੱਖੇ ਸ਼ਬਦਾਂ ਵਿੱਚ ਵਾਰ ਕੀਤੇ, ਉਥੇ ਹੀ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਸੋਸ਼ਲ ਮੀਡੀਆ ‘ਤੇ ਟੈਗ ਕਰਦਿਆਂ ਐਲਾਨ ਕੀਤਾ ਕਿ, ਉਹ ਆਪਣੀ ਸੁਰੱਖਿਆ ਵਾਪਸ ਕਰ ਰਹੇ ਹਨ, ਕਿਉਂਕਿ ਜਿਹੜੀ ਪੁਲਿਸ ‘ਮੇਰੇ ਬਾਲਾ ਜੀ’ ਦੇ ਕੰਮ ਵਿੱਚ ਵਿਘਨ ਪਾਉਂਦੀ ਹੈ, ਉਸ ਪੁਲਿਸ ਦੀ ਸੁਰੱਖਿਆ ਮੈਨੂੰ ਨਹੀਂ ਚਾਹੀਦੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।