ਪੰਜਾਬ ‘ਚ SIR ‘ਤੇ ਸੀਐੱਮ ਮਾਨ ਦਾ ਵੱਡਾ ਬਿਆਨ, ਕਿਹਾ….

ਪੰਜਾਬ
  • ਪੰਜਾਬ ‘ਚ ਕਿਸੇ ਵੀ ਅਸਲੀ ਜਾਂ ਯੋਗ ਨਾਗਰਿਕ ਦੀ ਵੋਟ ਨਹੀਂ ਕੱਟਣ ਦਿੱਤੀ ਜਾਵੇਗੀ- ਸੀਐੱਮ ਮਾਨ

ਚੰਡੀਗੜ੍ਹ, 16 ਮਈ 2026: ਪੰਜਾਬ ਵਿੱਚ 15 ਜੂਨ ਤੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਚੱਲਣ ਵਾਲੀ ਵੋਟਰ ਸੂਚੀਆਂ ਦੀ ਸੁਧਾਈ (Special Summary Revision) ਬਾਰੇ ਬੋਲਦਿਆਂ ਮੁੱਖ ਮੰਤਰੀ Bhagwant Mann ਨੇ ਕਿਹਾ ਕਿ ਅਗਲੇ ਸਾਲ (2027) ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨੇਪਰੇ ਚਾੜ੍ਹੀ ਜਾਵੇਗੀ।

ਵਿਰੋਧੀਆਂ ਵੱਲੋਂ ਵੋਟਾਂ ਕੱਟਣ ਦੇ ਲਾਏ ਜਾ ਰਹੇ ਦੋਸ਼ਾਂ ‘ਤੇ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਅਸਲੀ ਜਾਂ ਯੋਗ ਨਾਗਰਿਕ ਦੀ ਵੋਟ ਨਹੀਂ ਕੱਟਣ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਬੂਥ ਲੈਵਲ ਅਸਿਸਟੈਂਟ (BLA) ਅਤੇ ਵਲੰਟੀਅਰ, ਚੋਣ ਕਮਿਸ਼ਨ ਦੇ ਬੀਐਲਓਜ਼ (BLO) ਨਾਲ ਫੀਲਡ ਵਿੱਚ ਰਹਿਣਗੇ। ਜੇਕਰ ਕੋਈ ਵਿਅਕਤੀ ਮੌਤ, ਸਟੇਟ ਬਦਲਣ ਜਾਂ ਵਿਦੇਸ਼ ਜਾਣ ਕਾਰਨ ਇੱਥੇ ਨਹੀਂ ਹੈ, ਸਿਰਫ਼ ਉਸੇ ਦੀ ਵੋਟ ਕੱਟੀ ਜਾਵੇਗੀ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਫਾਰਮ ਭਰ ਕੇ ਵੋਟ ਦੀ ਸਹੀ ਜਾਣਕਾਰੀ ਯਕੀਨੀ ਬਣਾਉਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।