ਚੰਡੀਗੜ੍ਹ, 16 ਮਈ 2026: ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਅਤੇ ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ Bhagwat Mann ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਦਿਨਾਂ ਵਿੱਚ ਹਰਿਆਣਾ ਵਾਧੂ ਪਾਣੀ ਦੀ ਮੰਗ ਕਰਦਾ ਸੀ, ਪਰ ਪੰਜਾਬ ਸਰਕਾਰ ਨੇ ਸਪੱਸ਼ਟ ਨਾਂਹ ਕਰ ਦਿੱਤੀ ਸੀ।
ਇਸ ਵਾਰ ਹਰਿਆਣਾ ਨੇ ਪਾਣੀ ਸੰਜਮ ਨਾਲ ਵਰਤਿਆ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਆਪਣੇ ਹਿੱਸੇ ਦਾ ਇੱਕ ਘੁੱਟ ਪਾਣੀ ਵੀ ਫਾਲਤੂ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ 21 ਜੂਨ ਤੋਂ ਜੋ ਨਿਰਧਾਰਿਤ ਸਾਲਾਨਾ ਕੋਟਾ ਹੈ, ਉਹੀ ਮਿਲੇਗਾ, ਉਸ ਤੋਂ ਪਹਿਲਾਂ ਕੋਈ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ, ਚਾਹੇ ਉੱਥੇ ਕੇਂਦਰੀ ਸੁਰੱਖਿਆ ਬਲ (CISF) ਹੀ ਕਿਉਂ ਨਾ ਤਾਇਨਾਤ ਕਰ ਦਿੱਤੀ ਜਾਵੇ।



