ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 7 SHO ਸਮੇਤ 9 ਅਧਿਕਾਰੀਆਂ ਦੇ ਤਬਾਦਲੇ

Top Trending News ਪੰਜਾਬ

 

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 7 SHO ਸਮੇਤ 9 ਅਧਿਕਾਰੀਆਂ ਦੇ ਤਬਾਦਲੇ

ਬਠਿੰਡਾ:, 27 ਜੂਨ 2026

ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਐਸ.ਐਸ.ਪੀ. ਬਠਿੰਡਾ ਵੱਲੋਂ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 7 ਥਾਣਾ ਮੁਖੀਆਂ (SHO) ਸਮੇਤ ਕੁੱਲ 9 ਪੁਲਿਸ ਅਧਿਕਾਰੀਆਂ ਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਕੌਣ ਕਿੱਥੇ ਹੋਇਆ ਤਾਇਨਾਤ

1, ਇੰਸਪੈਕਟਰ ਦਲਜੀਤ ਸਿੰਘ: ਚੋਣ ਸੈੱਲ ਤੋਂ ਬਦਲ ਕੇ ਥਾਣਾ ਕੈਨਾਲ ਕਲੋਨੀ ਦੇ SHO ਵਜੋਂ ਨਿਯੁਕਤ।

2, ਹਰਜੋਤ ਸਿੰਘ: ਥਾਣਾ ਕੈਨਾਲ ਕਲੋਨੀ ਤੋਂ ਬਦਲ ਕੇ ਥਾਣਾ ਥਰਮਲ ਦੇ ਪ੍ਰਭਾਰੀ ਬਣਾਏ ਗਏ।

3, ਦਲਜੀਤ ਸਿੰਘ (DCR ਇੰਚਾਰਜ): ਥਾਣਾ ਸਦਰ ਰਾਮਪੁਰਾ ਦੇ SHO ਵਜੋਂ ਨਿਯੁਕਤੀ।

4, ਇੰਸਪੈਕਟਰ ਜਗਦੀਪ ਸਿੰਘ: ਥਾਣਾ ਸਦਰ ਰਾਮਪੁਰਾ ਤੋਂ ਬਦਲ ਕੇ ਥਾਣਾ ਸੰਗਤ ਮੰਡੀ ਭੇਜਿਆ ਗਿਆ।

5, ਇੰਸਪੈਕਟਰ ਸੁਖਵਿੰਦਰ ਸਿੰਘ: ਥਾਣਾ ਸੰਗਤ ਤੋਂ ਹੁਣ DCR ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲਣਗੇ।

6, ਇੰਸਪੈਕਟਰ ਜਸਵਿੰਦਰ ਸਿੰਘ: ਥਾਣਾ ਨਥਾਣਾ ਤੋਂ ਐਂਟੀ ਲਿਕਰ ਐਂਡ ਐਂਟੀ ਨਾਰਕੋਟਿਕਸ ਸੈੱਲ ਵਿੱਚ ਤਾਇਨਾਤ।

7, ਇੰਸਪੈਕਟਰ ਹਰਜੀਵਨ ਸਿੰਘ: ਥਾਣਾ ਥਰਮਲ ਤੋਂ ਬਦਲ ਕੇ ਥਾਣਾ ਨਥਾਣਾ ਦੇ SHO ਬਣਾਏ ਗਏ।

8, ਸਬ-ਇੰਸਪੈਕਟਰ ਅਮਰੀਕ ਸਿੰਘ: ਪੁਲਿਸ ਲਾਈਨ ਤੋਂ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ।

9, ਸਬ-ਇੰਸਪੈਕਟਰ ਦਿਲਬਾਗ ਸਿੰਘ: ਪੁਲਿਸ ਲਾਈਨ ਤੋਂ ਥਾਣਾ ਰਾਮਾ ਮੰਡੀ ਦੇ SHO ਵਜੋਂ ਨਿਯੁਕਤ।

ਪੁਲਿਸ ਵਿਭਾਗ ਦੇ ਸੂਤਰਾਂ ਮੁਤਾਬਕ ਇਹ ਸਾਰੇ ਤਬਾਦਲੇ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।