ਰਾਜਾ ਵੜਿੰਗ ਦਾ ਚੰਨੀ ਦੀ ਨਰਾਜ਼ਗੀ ‘ਤੇ ਵੱਡਾ ਬਿਆਨ, ਕਿਹਾ- ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ

Top Trending News ਪੰਜਾਬ

 

Raja Warring’s big statement on Channi’s displeasure! ਰਾਜਾ ਵੜਿੰਗ ਦਾ ਚੰਨੀ ਦੀ ਨਰਾਜ਼ਗੀ ‘ਤੇ ਵੱਡਾ ਬਿਆਨ, ਕਿਹਾ- ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ

1-2 ਦਿਨਾਂ ‘ਚ ਸਾਰੇ ਲੀਡਰ ਇੱਕ ਮੰਚ ‘ਤੇ ਦਿਖਣਗੇ: ਰਾਜਾ ਵੜਿੰਗ

ਚੰਡੀਗੜ੍ਹ 4 ਜੁਲਾਈ, 2026- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ.ਪੀ. (MP) ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਹੋਏ ਕਾਂਗਰਸੀ ਆਗੂਆਂ ਦੇ ਇਕੱਠ ਅਤੇ ਪਾਰਟੀ ਅੰਦਰਲੀ ਕਥਿਤ ਗੁੱਟਬੰਦੀ ਦੀਆਂ ਖ਼ਬਰਾਂ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ।

ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਲੜਾਈ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਅਗਲੇ ਇੱਕ-ਦੋ ਦਿਨਾਂ ਦੇ ਅੰਦਰ-ਅੰਦਰ ਸਾਰੇ ਸੀਨੀਅਰ ਆਗੂ ਇੱਕੋ ਮੰਚ ‘ਤੇ ਇਕੱਠੇ ਨਜ਼ਰ ਆਉਣਗੇ।

ਚੰਨੀ ਦੇ ਘਰ ਹੋਈ ਬੈਠਕ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ, “ਚੰਨੀ ਸਾਹਿਬ ਸਾਡੇ ਬਹੁਤ ਸੀਨੀਅਰ ਨੇਤਾ, ਕੰਪੇਨਿੰਗ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ। ਜੇਕਰ ਉਨ੍ਹਾਂ ਦੇ ਘਰ ਕੁਝ ਕਾਂਗਰਸੀ ਆਗੂ ਇਕੱਠੇ ਹੋਏ ਹਨ, ਤਾਂ ਇਸ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।”

ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਕਿਸੇ ਵੀ ਹੋਰ ਨੇਤਾ ਦੇ ਘਰ ਵੀ ਲੋਕ ਇਕੱਠੇ ਹੋ ਸਕਦੇ ਹਨ, ਇਸ ਦਾ ਮਤਲਬ ਕੋਈ ਲੜਾਈ ਨਹੀਂ ਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਚੰਨੀ ਸਾਹਿਬ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਜਦੋਂ ਚਾਹੁਣ ਹਾਈਕਮਾਂਡ ਨੂੰ ਮਿਲ ਸਕਦੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਚੰਨੀ ਸਾਹਿਬ ਜਾਂ ਕਿਸੇ ਹੋਰ ਸੀਨੀਅਰ ਲੀਡਰ ਨੇ ਕੋਈ ਗਲਤ ਗੱਲ ਨਹੀਂ ਕੀਤੀ, ਪਰ ਜਿਨ੍ਹਾਂ ਇੱਕਾ-ਦੁੱਕਾ ਸਾਬਕਾ ਵਿਧਾਇਕਾਂ (Ex-MLAs) ਨੇ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕਰਕੇ ਅਨੁਸ਼ਾਸਨਹੀਣਤਾ ਫੈਲਾਈ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।