Rape of foreign student! ਵਿਦੇਸ਼ੀ ਵਿਦਿਆਰਥਣ ਨਾਲ ਜਬਰ ਜ਼ਨਾਹ- ਖਰੜ ਪੁਲਿਸ ਵੱਲੋਂ FIR ਦਰਜ
ਖਰੜ, 4 ਜੁਲਾਈ, ( ਦੇਸ਼ ਕਲਿੱਕ ਬਿਓਰੋ)
Rape of foreign student! ਖਰੜ ਪੁਲਿਸ ਨੇ 29 ਜੂਨ ਦੀ ਰਾਤ ਨੂੰ ਇੱਕ ਜਨਮ-ਦਿਨ ਪਾਰਟੀ ਵਿੱਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਦੋ ਵਿਦਿਆਰਥੀਆਂ ਵੱਲੋਂ ਬਲਾਤਕਾਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਬਲਾਤਕਾਰ ਦੇ ਦੋਸ਼ੀ ਵਿਦਿਆਰਥੀ ਵੀ ਵਿਦੇਸ਼ੀ ਹਨ ਜੋ ਲਾਇਬੇਰੀਆ ਦੇ ਹਨ।
ਘਟਨਾ ਦੇ ਵੇਰਵਿਆਂ ਅਨੁਸਾਰ ਸੀ.ਟੀ ਯੂਨੀਵਰਸਿਟੀ ਦੀ ਵਿਦਿਆਰਥਣ, ਜੋ ਆਪਣੇ ਦੋਸਤਾਂ ਨਾਲ ਖਰੜ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰੱਖੀ ਪਾਰਟੀ ਵਿੱਚ ਸ਼ਾਮਲ ਹੋਈ ਸੀ, ਨਾਲ ਰਾਤ ਨੂੰ ਉਸਦੇ ਵਿਦੇਸ਼ੀ ਵਿਦਿਆਰਥੀ ਮਿੱਤਰਾਂ ਨੇ ਜਬਰਦਸ਼ਤੀ ਕੀਤੀ।
ਦੋਸ਼ੀਆਂ ਦੀ ਪਛਾਣ ਫਰੈਕ ਤੇ ਅਜੀਕਾਈਲ ਵਜੋਂ ਹੋਈ ਹੈ ਜੋ ਖਰੜ ਦੀ ਜੀਬੀਪੀਕਰੈਸਟ, ਗਰੀਨ ਕਲੋਨੀ ਵਿੱਚ ਰਹਿੰਦੇ ਹਨ।
ਪੀੜਤ ਵਿਦਿਆਰਥਣ ਨੇ ਦੱਸਿਆ ਕਿ ਜਦੋਂ ਉਹ ਖਾਣਾ ਖਾ ਕੇ ਉਪਰਲੀ ਮੰਜ਼ਿਲ ਤੇ ਸੌਂ ਰਹੀ ਸੀ ਤਾਂ ਦੋਵਾਂ ਦੋਸ਼ੀਆਂ ਨੇ ਜਬਰਦਸ਼ਤੀ ਕੁੰਡਾ ਖੁਲਵਾਇਆ। ਪੁਲਿਸ ਨੇ ਘਟਨਾ ਸਥਾਨ ਤੋਂ ਸਾਰੇ ਸਬੂਤ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ।



