Ayodhya Ram Temple! ਅਯੁੱਧਿਆ ਰਾਮ ਮੰਦਰ ਤੋਂ ਬਾਅਦ ਇੱਕ ਹੋਰ ਪ੍ਰਸਿੱਧ ਹਿੰਦੂ ਮੰਦਰ ‘ਚ ਚੰਦਾ ਚੋਰੀ ਦੀ ਚਰਚਾ!
ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿੱਕ ਬਿਓਰੋ
ਅਯੁੱਧਿਆ ਰਾਮ ਮੰਦਰ (Ayodhya Ram Temple) ਵਿੱਚ ਚੰਦਾ ਚੋਰੀ ਦੇ ਪਿਛਲੇ ਸਮੇਂ ਤੋਂ ਉੱਠੇ ਬਵਾਲ ਤੋਂ ਬਾਅਦ ਹੁਣ ਇੱਕ ਹੋਰ ਵੱਡੇ ਹਿੰਦੂ ਮੰਦਰ ਵਿੱਚ ਵੀ ਚੰਦਾ ਚੋਰੀ ਦਾ ਮਸਲਾ ਉਭਰ ਕੇ ਸਾਹਮਣੇ ਆ ਰਿਹਾ ਹੈ।ਉੱਤਰਾਖੰਡ ਦੇ ਬਦਰੀਨਾਥ ਮੰਦਰ ਵਿੱਚ ਚੰਦਾ ਚੋਰੀ ਦੀ ਘਟਨਾ ਬਾਰੇ ਬਦਰੀਨਾਥ ਕੇਦਾਰਨਾਥ ਮੰਦਰ ਕੌਂਸਲ ਦੇ ਪ੍ਰਧਾਨ ਦੇ ਪੀ ਏ ‘ਤੇ ਇਹ ਦੋਸ਼ ਹਨ।
ਦੇਵ ਭੂਮੀ ਭੈਰਵ ਸੈਨਾ ਦੇ ਪ੍ਰਧਾਨ ਸੰਦੀਪ ਖੱਤਰੀ ਨੇ ਇਹ ਦੋਸ਼ ਲਾਇਆ ਹੈ ਕਿ ਬਦਰੀਨਾਥ ਮੰਦਰ ਦੇ ਵਿੱਚ ਵੀ ਚੰਦਾ ਚੋਰੀ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਸਵੇਰੇ ਅੱਠ ਤੋਂ ਸਾਢੇ ਅੱਠ ਵਜੇ ਦੇ ਵਿੱਚ ਇਹ ਚੋਰੀ ਕੀਤੀ ਗਈ ਅਤੇ ਸੀਸੀਟੀਵੀ ਫੁਟੇਜ ਸਰਬਜਨਕ ਹੋਣ ਤੋਂ ਪਤਾ ਲੱਗ ਸਕਦਾ ਹੈ ਕਿ ਕਿੰਨਾ ਚੰਦਾ ਚੋਰੀ ਕੀਤਾ ਗਿਆ ਹੈ।
ਉਹਨਾਂ ਮੰਦਰ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਧਾਨ ਦੇ ਨਿੱਜੀ ਸਹਾਇਕ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਉਸ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਯੁਧਿਆ ਰਾਮ ਮੰਦਰ ਦੀ ਚੰਦਾ ਚੋਰੀ ਦਾ ਕੇਸ ਅਜੇ ਲੋਕ ਮਨਾ ‘ਤੇ ਭਾਰੀ ਪ੍ਰਭਾਵ ਪਾ ਰਿਹਾ ਹੈ ਜਦੋਂਕਿ ਇੱਕ ਹੋਰ ਵੱਡੇ ਹਿੰਦੂ ਮੰਦਰ ਦੇ ਵਿੱਚ ਇਸ ਚੰਦਾ ਚੋਰੀ ਦੀ ਘਟਨਾ ਨੇ ਕਰੋੜਾਂ ਹਿੰਦੂ ਲੋਕਾਂ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ ਹੈ।
ਉਧਰ ਬੀਕੇਟੀਸੀ ਦੇ ਸੀਈਓ ਸੋਹਣ ਸਿੰਘ ਰੰਗੜ ਨੇ ਕਿਹਾ ਹੈ ਕਿ ਨਿੱਜੀ ਸਹਾਇਕ ਅਤੇ ਉਸ ਸਮੇਂ ਡਿਊਟੀ ‘ਤੇ ਤੈਨਾਤ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਅਤੇ ਉਸ ਸਮੇਂ ਦੀ ਸੀਸੀਟੀਵੀ ਦੀ ਫੁਟੇਜ ਵੀ ਖੰਗਾਲੀ ਜਾਵੇਗੀ. ਜੇਕਰ ਕੋਈ ਦੋਸ਼ੀ ਹੋਇਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।



