ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੀ ਮਹੀਨਾਵਾਰ ਬੈਠਕ ਵਿੱਚ ਅਹਿਮ ਵਿਚਾਰਾਂ

Top Trending News ਪੰਜਾਬ

 

ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੀ ਮਹੀਨਾਵਾਰ ਬੈਠਕ ਵਿੱਚ ਅਹਿਮ ਵਿਚਾਰਾਂ

ਦਲਜੀਤ ਕੌਰ

ਭਵਾਨੀਗੜ੍ਹ, 6 ਜੁਲਾਈ 2026: ਭਾਕਿਯੂ ਡਕੌਂਦਾ ਬਲਾਕ ਭਵਾਨੀਗੜ੍ਹ ਦੀ ਮਹੀਨਾਵਾਰ ਬੈਠਕ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਦੀ ਦੇਖ ਰੇਖ ਹੇਠ ਬਾਬਾ ਪੋਥੀ ਵਾਲਾ ਸਥਾਨ ਤੇ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਜ਼ਿਲਾ ਪ੍ਰਧਾਨ ਕਰਮ ਸਿੰਘ ਬਲਿਆਲ ਵੀ ਵਿਸੇਸ ਤੌਰ ਤੇ ਸ਼ਾਮਿਲ ਹੋਏ। ਜਿਸ ਵਿੱਚ 13 ਜੁਲਾਈ ਨੂੰ ਸਵਰਗਵਾਸੀ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਅਮਰੀਕੀ ਟਰੇਡ ਡੀਲ ਨੂੰ ਰੱਦ ਕਰਵਾਉਣ ਲਈ 22 ਤਾਰੀਖ਼ ਨੂੰ ਕਾਲਾਝਾੜ ਟੋਲ ਪਲਾਜਾ ਤਿੰਨ ਘੰਟੇ ਲਈ ਟੋਲ ਮੁਕਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਜਿਲਾ ਆਗੂ ਬੁੱਧ ਸਿੰਘ ਬਾਲਦ, ਕੁਲਵਿੰਦਰ ਸਿੰਘ ਮਿੱਠੂ, ਜਰਨੈਲ ਸਿੰਘ ਘਰਾਚੋਂ, ਲੱਖਾ ਸਿੰਘ ਕਪਿਆਲ, ਸਤਿਨਾਮ ਸਿੰਘ ਲੱਖੇਵਾਲ, ਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਤੇ ਵਰਕਰ ਸ਼ਾਮਿਲ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।