BREAKING- ਸੁਖਬੀਰ ਬਾਦਲ ’ਤੇ ਸ੍ਰੀ ਨੰਦੇੜ ਸਾਹਿਬ (ਹਜ਼ੂਰ ਸਾਹਿਬ) ‘ਚ ਹਮਲਾ

Top Trending News ਪੰਜਾਬ ਰਾਸ਼ਟਰੀ

BREAKING- ਸੁਖਬੀਰ ਬਾਦਲ ’ਤੇ ਸ੍ਰੀ ਨੰਦੇੜ ਸਾਹਿਬ (ਹਜ਼ੂਰ ਸਾਹਿਬ) ‘ਚ ਹਮਲਾ

ਨੰਦੇੜ ਸਾਹਿਬ, 13 ਅਗਸਤ 2026: ਸ੍ਰੀ ਹਜ਼ੂਰ ਸਾਹਿਬ, ਨਦੇੜ ਤੋਂ ਇਸ ਵੇਲੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਕੋਸ਼ਿਸ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਮੁੱਢਲੀ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਇਸ ਘਟਨਾ ਵਿੱਚ ਸੁਰੱਖਿਅਤ ਹਨ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਇਹ ਹਮਲਾ ਇੱਕ ਵਿਅਕਤੀ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਮਲੇ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਕੌਣ ਸੀ, ਉਸ ਦਾ ਮਕਸਦ ਕੀ ਸੀ ਅਤੇ ਉਹ ਸੁਖਬੀਰ ਬਾਦਲ ਤੱਕ ਕਿਵੇਂ ਪਹੁੰਚਿਆ, ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।